14ਵੀਂ ਵਾਰ ਪਟਿਆਲਾ ਟੀਮ ਨੇ ਪੰਜਾਬ ਚੈਂਪੀਅਨ ਬਣਨ ਦਾ ਕੀਤਾ ਮਾਨ ਹਾਸਲ : ਕੋਚ ਸਤਵਿੰਦਰ ਸਿੰਘ
ਪਟਿਆਲਾ, 9 ਅਕਤੂਬਰ : 69ਵੀਆਂ ਪੰਜਾਬ ਸਕੂਲ ਗੇਮ ਤਾਈਕਵਾਡੋਂ ਦੇ ਮੁਕਾਬਲੇ ਅੰਡਰ-17, 19 ਵਰਗ ਦੇ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਬੀਤੇ ਦਿਨੀ ਜਲੰਧਰ ਵਿਖੇ ਕਰਵਾਏ ਗਏ, ਜਿਸ ’ਚ ਲਗਭਗ 800 ਦੇ ਕਰੀਬ ਖਿਡਾਰੀਆਂ ਨੇ ਪੂਰੇ ਸੂਬੇ ’ਚੋਂ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਪਟਿਆਲਾ ਤਾਈਕਵਾਡੋਂ ਟੀਮ ਨੇ ਪੰਜਾਬ ਓਵਰਆਲ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਦੂਜੇ ਸਥਾਨ ’ਤੇ ਜਲੰਧਰ ਅਤੇ ਤੀਸਰੇ ਸਥਾਨ ਤੇ ਲੁਧਿਆਣਾ ਟੀਮ ਰਹੀ। ਅੰਡਰ 17 ਕੁੜੀਆਂ ਦੇ ਵਰਗ ਵਿਚ ਪਟਿਆਲਾ ਚੈਂਪੀਅਨ ਹੁਸ਼ਿਆਰਪੁਰ ਦੂਸਰੇ ਸਥਾਨ ਅਤੇ ਜਲੰਧਰ ਤੀਸਰੇ ਸਥਾਨ ’ਤੇ ਰਿਹਾ, ਅੰਡਰ 19 ਕੁੜੀਆਂ ਦੇ ਵਰਗ ਵਿਚ ਲੁਧਿਆਣਾ ਪਹਿਲੇ ਪਟਿਆਲਾ ਦੂਸਰੇ ਅਤੇ ਫਿਰੋਜ਼ਪੁਰ ਤੀਸਰੇ ਸਥਾਨ ’ਤੇ ਰਿਹਾ, ਅੰਡਰ 17 ਮੁੰਡਿਆਂ ਦੇ ਵਰਗ ਮੁਕਾਬਲੇ ਵਿਚ ਜਲੰਧਰ ਪਹਿਲੇ ਪਟਿਆਲਾ ਦੂਸਰੇ ਅਤੇ ਲੁਧਿਆਣਾ ਤੀਸਰੇ ਸਥਾਨ ਤੇ ਰਿਹਾ।
ਇਸੇ ਤਰ੍ਹਾਂ ਅੰਡਰ 19 ਮੁੰਡੇ ਵਰਗ ਮੁਕਾਬਲਿਆਂ ਵਿਚ ਤਰਨ ਤਾਰਨ ਪਹਿਲੇ ਪਟਿਆਲਾ ਦੂਸਰੇ ਅਤੇ ਪਠਾਨਕੋਟ ਤੀਸਰੇ ਸਥਾਨ ਦੇ ਰਿਹਾ। ਇਸ ਮੁਕਾਬਲੇ ਵਿਚ ਪਟਿਆਲਾ ਤੋਂ ਕੋਚ ਸਤਵਿੰਦਰ ਸਿੰਘ ਸੁਰਿੰਦਰ ਪਾਲ ਸਿੰਘ ਮੋਹਿਤ ਰਾਕੇਸ਼ ਅਤੇ ਬੂੱਧ ਰਾਮ ਟੀਮ ਸਲੈਕਟਰ ਦੇ ਤੌਰ ਤੇ ਅਤੇ ਸਿਮਰਨ ਕੌਰ ਮੈਨੇਜਰ ਅਤੇ ਲਵ ਕੁਮਾਰ ਅਨਮੋਲ ਠਾਕੁਰ ਪਾਰੀਤੋਸ਼ ਕੋਚ ਦੇ ਤੌਰ ’ਤੇ ਟੀਮ ਦੇ ਨਾਲ ਰਹੇ।
ਇਸ ਮੌਕੇ ਡੀ. ਈ. ਓ. ਸੀਨੀਅਰ ਸੈਕੰਡਰੀ ਪਟਿਆਲਾ ਸੰਜੀਵ ਸ਼ਰਮਾ ਜ਼ਿਲਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਅਤੇ ਸੈਕਟਰੀ ਚਰਨਜੀਤ ਸਿੰਘ ਨੇ ਪੂਰੀ ਟੀਮ ਅਤੇ ਉਨ੍ਹਾਂ ਦੇ ਇੰਚਾਰਜ ਸਾਹਿਬਾਨਾਂ ਨੂੰ ਵਧਾਈਆਂ ਦਿੱਤੀਆਂ।
Read More : ਢਾਈ ਕਿਲੋਗ੍ਰਾਮ ਆਰਡੀਐਕਸ ਬਰਾਮਦ, 2 ਮੁਲਜ਼ਮ ਗ੍ਰਿਫ਼ਤਾਰ