Mahan Kosh

ਮਹਾਨ ਕੋਸ਼ ਨਸ਼ਟ ਕਰਨ ਨੂੰ ਲੈ ਕੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ

ਜਿਵੇ ਵਿਦਿਆਰਥੀਆਂ ਕਹਿਣਗੇ, ਉਵੇ ਮਹਾਨ ਕੋਸ਼ ਨੂੰ ਨਸ਼ਟ ਕਰਾਂਗੇ : ਯੂਨੀਵਰਸਿਟੀ

ਪਟਿਆਲਾ, 28 ਅਗਸਤ : ਭਾਈ ਕਾਹਨ ਸਿੰਘ ਨਾਭਾ ਦੁਆਰਾ ਰਚਿਤ ਗੁਰੂ ਸ਼ਬਦ ਰਤਨਾਕਰ ਮਹਾਨਕੋਸ਼ ਨੂੰ ਲੈ ਕੇ ਅੱਜ ਯੂਨੀਵਰਸਿਟੀ ਵਿਚ ਕਾਫੀ ਰੋਲਾ ਪਿਆ ਰਿਹਾ। ਵਿਦਿਆਰਥੀਆਂ ਨੇ ਮਹਾਨ ਕੋਸ਼ ਦੇ ਨਸ਼ਟ ਕਰਨ ਦੇ ਤਰੀਕੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਉਧਰੋਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਆਖਿਆ ਹੈ ਕਿ ਜਿਵੇ ਵਿਦਿਆਰਥੀਆਂ ਕਹਿਣਗੇ, ਉਵੇ ਮਹਾਨ ਕੋਸ਼ ਨੂੰ ਨਸ਼ਟ ਕਰ ਦਿੱਤਾ ਜਾਵੇਗਾ।

ਕੁਝ ਸਾਲ ਪਹਿਲਾਂ ਯੂਨੀਵਰਿਸਟੀ ਦੁਆਰਾ ਇਹ ਮਹਾਨ ਕੋਸ਼ ਛਾਪਿਆ ਗਿਆ ਸੀ, ਜਿਸ ਸਮੇਂ ਯੂਨੀਵਰਸਿਟੀ ਵਿਚ ਪੁਰਾਣੀ ਮੈਨੇਜਮੈਂਟ ਹੁੰਦੀ ਸੀ। ਇਸ ਵਿਚ ਕਾਫੀ ਗਲਤੀਆਂ ਰਹਿ ਗਈਆਂ ਸਨ, ਜਿਸਨੂੰ ਫਿਰ ਪੰਜਾਬੀ ਯੂਨੀਵਰਸਿਟੀ ਨੇ ਬਾਹਰ ਨਾ ਭੇਜਣ ਦਾ ਫੈਸਲਾ ਕੀਤਾ ਸੀ। ਪਿਛਲੇ ਸਮੇਂ ਵਿਚ ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਦੀ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮੀਟਿੰਗ ਵੀ ਹੋਈ ਸੀ ਅਤੇੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਵੀ ਇਸ ਮਾਮਲੇ ਵਿਚ ਯੂਨੀਵਰਸਿਟੀ ਨੂੰ ਯੋਗ ਕਾਰਵਾਈ ਕਰਨ ਲਈ ਕਿਹਾ ਸੀ।

ਅੱਜ ਜਦੋੋਂ ਪੰਜਾਬੀ ਯੂਨੀਵਰਸਿਟੀ ਨੇ ਇਨ੍ਹਾਂ ਮਹਾਨ ਕੋਸ਼ਾਂ ਨੂੰ ਸਾੜਨ ਦੀ ਥਾਂ ਇਕ ਵੱਡਾ ਟੋਆ ਪੁੱਟ ਕੇ ਉਸ ਵਿਚ ਦਬਣ ਦੀ ਕਾਰਵਾਈ ਸ਼ੁਰੂ ਕੀਤੀ ਤਾਂ ਵਿਦਿਆਰਥੀਆਂ ਨੇ ਰੋਲਾ ਪਾ ਲਿਆ ਕਿ ਇਹ ਮਹਾਨ ਕੋਸ਼ ਦੀ ਬੇਅਦਬੀ ਹੈ। ਕਾਫੀ ਸਮਾਂ ਇਹ ਰੋਲਾ ਚਲਦਾ ਰਿਹਾ। ਆਖਿਰ ਪੰਜਾਬੀ ਯੂਨੀਵਰਿਸਟੀ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਮੀਟਿੰਗ ਕਰ ਕੇ ਆਖਿਆ ਕਿ ਲਗਭਗ 15 ਹਜ਼ਾਰ ਕਾਪੀ ਮਹਾਨ ਕੋਸ਼ ਦੀ ਛਪੀ ਹੈ। ਅਸੀਂ ਇਸਨੂੰ ਜਲ ਭੇਟ ਕਰਨਾ ਹੈ। ਜੇਕਰ ਤੁਸੀ ਕਹਿਣੇ ਹੋ ਇਸਨੂੰ ਅਗਨੀ ਭੇਟ ਕੀਤਾ ਜਾਵੇ ਤਾਂ ਇਸਨੂੰ ਅਗਨੀ ਭੇਟ ਵੀ ਕਰ ਸਕਦੇ ਹਾਂ।

ਯੂਨੀਵਰਸਿਟੀ ਦੇ ਅਧਿਕਾਰੀ ਵਿਦਿਆਰਥੀਆਂ ਨਾਲ ਸਹਿਮਤ ਸਨ ਕਿ ਜਿਸ ਤਰ੍ਹਾਂ ਉਹ ਚਾਹੁੰਦੇ ਹਨ, ਇਸਨੂੰ ਨਸ਼ਟ ਕੀਤਾ ਜਾ ਸਕਦਾ ਹੈ। ਦੇਰ ਸ਼ਾਮ ਵੀ ਯੂਨੀਵਰਸਿਟੀ ਅਧਿਕਾਰੀਆਂ ਤੇ ਵਿਦਿਆਰਥੀਆਂ ਵਿਚਕਾਰ ਇਸ ਮਾਮਲੇ ਨੂੰ ਹੱਲ ਕਰਨ ਲਈ ਮੀਟਿੰਗ ਚਲ ਰਹੀ ਸੀ।

Read More : ਕੁਪਵਾੜਾ ’ਚੋਂ ਹਥਿਆਰਾਂ ਦਾ ਵੱਡਾ ਭੰਡਾਰ ਮਿਲਿਆ

Leave a Reply

Your email address will not be published. Required fields are marked *