Speaker invited Kejriwal

ਸਪੀਕਰ ਨੇ ਕੇਜਰੀਵਾਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ

ਚੰਡੀਗੜ੍ਹ, 16 ਨਵੰਬਰ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੇ ਅੰਗ ਵਜੋਂ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕਰਵਾਇਆ ਜਾ ਰਿਹਾ ਹੈ।

ਇਸ ਸੰਦਰਭ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਿਧਾਨ ਸਭਾ ਵੱਲੋਂ ਸੱਦਾ ਪੱਤਰ ਭੇਟ ਕੀਤਾ।

ਸੰਧਵਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲਿਦਾਨ ਸਿਰਫ਼ ਸਿੱਖ ਕੌਮ ਲਈ ਨਹੀਂ, ਬਲਕਿ ਪੂਰੀ ਮਨੁੱਖਤਾ ਲਈ ਪ੍ਰੇਰਣਾਦਾਇਕ ਹੈ। ਧਰਮ–ਨਿਰਪੇਖਤਾ, ਧਰਮ ਦੀ ਆਜ਼ਾਦੀ, ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੇ ਗਏ ਇਸ ਵਿਸ਼ਾਲ ਬਲਿਦਾਨ ਦੀ 350 ਸਾਲਾ ਸ਼ਤਾਬਦੀ ਪੂਰੀ ਦੁਨੀਆ ਲਈ ਇਕ ਮਹੱਤਵਪੂਰਨ ਇਤਿਹਾਸਿਕ ਪਲ ਹੈ। ਇਸ ਮਹਾਨ ਯਾਦਗਾਰ ਨੂੰ ਯਾਦਗਾਰੀ ਬਣਾਉਣ ਲਈ ਪੰਜਾਬ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਵੱਲੋਂ ਅਨੰਦਪੁਰ ਸਾਹਿਬ ਵਿੱਚ ਵਿਸ਼ੇਸ਼ ਸੈਸ਼ਨ ਦਾ ਆਯੋਜਨ ਇਤਿਹਾਸਕ ਕਦਮ ਹੈ।

ਸਪੀਕਰ ਨੇ ਦੱਸਿਆ ਕਿ ਇਸ ਵਿਸ਼ੇਸ਼ ਸੈਸ਼ਨ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਦੁਤੀ ਬਲਿਦਾਨ ਤੇ ਸਿੱਖਿਆਵਾਂ ’ਤੇ ਵਿਸ਼ੇਸ਼ ਚਰਚਾ ਹੋਵੇਗੀ। ਸਾਰੇ ਵਿਧਾਇਕ, ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਪ੍ਰਤਿਨਿਧੀ ਤੇ ਵਿਸ਼ੇਸ਼ ਮਹਿਮਾਨ ਹਾਜ਼ਰੀ ਭਰਨਗੇ।

ਸ੍ਰੀ ਅਨੰਦਪੁਰ ਸਾਹਿਬ ਜੋ ਖਾਲਸਾ ਦੀ ਜਨਮਭੂਮੀ ਹੈ ਤੋਂ ਇਸ ਵਿਸ਼ੇਸ਼ ਸੈਸ਼ਨ ਦੀ ਸ਼ੁਰੂਆਤ ਨਾਲ ਪੰਜਾਬ ਦੀ ਰੂਹਾਨੀ ਵਿਰਾਸਤ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਦੁਨੀਆ ਨੂੰ ਸ਼ਾਂਤੀ, ਭਾਈਚਾਰੇ ਤੇ ਮਨੁੱਖਤਾ ਦਾ ਸਾਂਝਾ ਸੰਦੇਸ਼ ਜਾਵੇਗਾ। ਕੇਜਰੀਵਾਲ ਨੂੰ ਸੱਦਾ ਪੱਤਰ ਭੇਟ ਕਰਦਿਆਂ ਸੰਧਵਾਂ ਨੇ ਆਸ ਜਤਾਈ ਕਿ ਉਹ ਇਸ ਇਤਿਹਾਸਕ ਪਲ ਚ ਸ਼ਿਰਕਿਤ ਕਰਨ ਲਈ ਵਿਸ਼ੇਸ਼ ਸੈਸ਼ਨ ’ਚ ਸ਼ਾਮਲ ਹੋਣਗੇ।

Read More : ਤਰਨਤਾਰਨ ਮਾਡਲ ਪੂਰੇ ਪੰਜਾਬ ’ਚ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਸੁਖਬੀਰ : ਭੁੱਲਰ

Leave a Reply

Your email address will not be published. Required fields are marked *