ਫਤਿਹਗੜ੍ਹ ਚੂੜੀਆਂ ’

ਧੁੱਪ ਸੇਕ ਰਹੀਆਂ ਭੈਣਾਂ ਛੱਤ ਸਮੇਤ ਹੇਠਾਂ ਡਿੱਗੀਆਂ

ਫਤਿਹਗੜ੍ਹ ਚੂੜੀਆਂ, 19 ਜਨਵਰੀ : ਜ਼ਿਲਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ’ਚ ਇਕ ਗਰੀਬ ਪਰਿਵਾਰ ਦੀ ਕੱਚੇ ਕੋਠੇ ਦੀ ਛੱਤ ਸਮੇਤ 2 ਸਕੀਆਂ ਭੈਣਾਂ ਦੇ ਹੇਠਾਂ ਡਿੱਗਣ ਦਾ ਸਮਾਚਾਰ ਮਿਲਿਆ ਹੈ।

ਇਸ ਸਬੰਧੀ ਅੰਜਲੀ ਪਤਨੀ ਵਿਨੋਦ ਕੁਮਾਰ ਵਾਸੀ ਵਾਰਡ ਨੰ.10 ਫਤਿਹਗੜ੍ਹ ਚੂੜੀਆਂ ਨੇ ਦੱਸਿਆ ਕਿ ਉਸ ਦੀਆਂ ਲੜਕੀਆਂ ਖੁਸ਼ੀ (13) ਤੇ ਨੰਦਿਨੀ (11) ਆਪਣੇ ਘਰ ਦੇ ਕੋਠੇ ਦੀ ਛੱਤ ’ਤੇ ਬੈਠੀਆਂ ਧੁੱਪ ਸੇਕ ਰਹੀਆਂ ਸੀ, ਇਸ ਦੌਰਾਨ ਅਚਾਨਕ ਦੋਵਾਂ ਬੱਚੀਆਂ ਸਮੇਤ ਕੋਠੇ ਦੀ ਛੱਤ ਹੇਠਾਂ ਡਿੱਗ ਪਈ, ਜਿਸ ਨਾਲ ਬੱਚੀਆਂ ਦਾ ਤਾਂ ਵਾਲ- ਵਾਲ ਬਚਾਅ ਹੋ ਗਿਆ ਘਰ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ।

ਉਸ ਦੱਸਿਆ ਕਿ 2 ਵਾਰ ਕੱਚੇ ਮਕਾਨਾਂ ਦੀਆਂ ਛੱਤਾਂ ਨੂੰ ਪੱਕਿਆਂ ਕਰਨ ਲਈ ਫਾਰਮ ਵੀ ਭਰੇ ਸਨ ਪਰ ਅਜੇ ਤੱਕ ਕੋਈ ਪੈਸਾ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ।

Read More : ਟਾਊਨ ਪਲੈਨਰ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ

Leave a Reply

Your email address will not be published. Required fields are marked *