ਉਤਪਾਦਕ ਕਿਸਾਨਾਂ ਨੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੰਗਿਆ ਯੋਗ ਮੁਆਵਜ਼ਾ
ਬਨੂੜ, 31 ਅਗਸਤ : ਜ਼ਿਲਾ ਮੋਹਾਲੀ ਦਾ ਬਨੂੜ ਖੇਤਰ, ਜੋ ਕੇ ਸਬਜ਼ੀਆਂ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ, ਇਸ ਇਲਾਕੇ ਦੇ ਜ਼ਿਆਦਾਤਰ ਕਿਸਾਨ ਮਿਰਚਾਂ, ਗੋਭੀ ਅਤੇ ਹੋਰ ਸਬਜ਼ੀਆਂ ਦੀ ਕਾਸਤ ਕਰਦੇ ਹਨ। ਬੀਤੇ ਦਿਨੀਂ ਇਲਾਕੇ ’ਚ ਹੋਈ ਭਾਰੀ ਬਰਸਾਤ ਨੇ ਮਿਰਚ ਉਤਪਾਦਕ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ।
ਭਾਰੀ ਬਰਸਾਤ ਕਾਰਨ ਸੁੱਕੀ ਹੋਈਆਂ ਮਿਰਚਾਂ ਦੀ ਫਸਲ ਨੂੰ ਦਿਖਾਉਂਦਿਆਂ ਕਿਸਾਨਾਂ ਨੇ ਦੱਸਿਆ ਕਿ ਇਲਾਕੇ ’ਚ ਤਕਰੀਬਨ 2 ਹਜ਼ਾਰ ਕਿੱਲੇ ਦੇ ਕਰੀਬ ਮਿਰਚਾਂ ਦੀ ਫਸਲ ਦੀ ਲਵਾਈ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਹੁਣ ਜਦੋਂ ਉਨ੍ਹਾਂ ਦੀ ਫਸਲ ਮੰਡੀ ’ਚ ਜਾ ਰਹੀ ਸੀ ਕਿ ਅਚਾਨਕ ਕਈ ਦਿਨਾਂ ਤੱਕ ਹੋਈ ਭਾਰੀ ਬਰਸਾਤ ਕਾਰਨ ਮਿਰਚਾਂ ਦੀ ਫਸਲ ਤਬਾਹ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਬਰਸਾਤ ਕਾਰਨ ਇਲਾਕੇ ’ਚ ਤਕਰੀਬਨ 80 ਫੀਸਦੀ ਮਿਰਚਾਂ ਦੀ ਫਸਲ ਨੁਕਸਾਨੀ ਗਈ ਹੈ। ਇਸ ਤੋਂ ਇਲਾਵਾ ਗੋਭੀ ਅਤੇ ਹੋਰ ਸਬਜ਼ੀਆਂ ਦੀ ਇਸ ਬਰਸਾਤ ਦੀ ਚਪੇਟ ’ਚ ਆ ਗਈਆਂ ਹਨ।
ਕਿਸਾਨਾਂ ਨੇ ਦੱਸਿਆ ਕਿ ਆਲੂਆਂ ਦੇ ਭਾਅ ’ਚ ਆਏ ਮੰਦੇ ਕਾਰਨ ਮਿਰਚਾਂ ਦੀ ਕਾਸਤ ਕੀਤੀ ਗਈ ਸੀ ਪਰ ਹੁਣ ਜਦੋਂ ਕਿਸਾਨਾਂ ਨੂੰ ਆਰਥਿਕ ਮੁਨਾਫਾ ਹੋਣ ਦੀ ਆਸ ਬੱਜੀ ਸੀ ਕਿ ਅਚਾਨਕ ਬੀਤੇ ਕਈ ਦਿਨਾਂ ਤੱਕ ਹੋਈ ਬਰਸਾਤ ਨੇ ਮਿਰਚ ਉਤਪਾਦਕ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ।
ਮਿਰਚ ਉਤਪਾਦਕ ਕਿਸਾਨਾਂ ਨੇ ਸੂਬਾ ਸਰਕਾਰ ਤੋਂ ਇਲਾਕੇ ’ਚ ਵਿਸ਼ੇਸ਼ ਗਿਰਦਾਵਰੀ ਕਰਾ ਕੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਤਪਾਦਕ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।
Read More :ਪੰਜਾਬ ਦੀ ਅਫਸਰਸ਼ਾਹੀ ਖਿਲਾਫ ਫੁੱਟਿਆ ਸੱਤਾਧਾਰੀ ‘ਆਪ’ ਵਿਧਾਇਕ ਦਾ ਗੁੱਸਾ