ਭਗਤਾ ਭਾਈ, 6 ਜੁਲਾਈ : ਅਕਾਲੀ ਦਲ ਦੇ ਪ੍ਰਮੁੱਖ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਅਦਾਲਤ ਵਿਚ ਪੇਸ਼ੀ ਤੋਂ ਠੀਕ ਪਹਿਲਾਂ ਪੰਜਾਬ ਪੁਲਿਸ ਵੱਲੋਂ ਮਲੂਕਾ ਪਿੰਡ ਵਿੱਚ ਇੱਕ ਔਚਾਨਕ ਅਤੇ ਵੱਡੀ ਪੈਮਾਨੇ ਦੀ ਕਾਰਵਾਈ ਕੀਤੀ ਗਈ। ਸਵੇਰੇ ਕਰੀਬ ਚਾਰ ਵਜੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਿਵਾਸ ’ਤੇ ਪੁਲਿਸ ਟੀਮ ਨੇ ਡੀਐਸਪੀ ਫੂਲ ਦੀ ਕਮਾਨ ਹੇਠ ਰੇਡ ਮਾਰੀ। ਪੂਰੀ ਟੀਮ ਨੇ ਘਰ ਦੀ ਨਾਕਾਬੰਦੀ ਕਰਕੇ ਸ ਮਲੂਕਾ ਨੂੰ ਉਨ੍ਹਾਂ ਦੇ ਘਰ ਅੰਦਰ ਹੀ ਰੋਕ ਲਿਆ।
ਜਾਣਕਾਰੀ ਅਨੁਸਾਰ ਇਹ ਕਦਮ ਇਸ ਲਈ ਚੁੱਕਿਆ ਗਿਆ ਕਿ ਸਿਕੰਦਰ ਸਿੰਘ ਮਲੂਕਾ ਅੱਜ ਚੰਡੀਗੜ੍ਹ ਨਾ ਜਾ ਸਕਣ ਅਤੇ ਮਜੀਠੀਆ ਦੀ ਪੇਸ਼ੀ ਦੌਰਾਨ ਹਾਜ਼ਰੀ ਨਾ ਲਾ ਸਕਣ। ਹਾਲਾਂਕਿ ਪੁਲਿਸ ਵੱਲੋਂ ਕੋਈ ਸਪੱਸ਼ਟ ਬਿਆਨ ਨਹੀਂ ਆਇਆ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੁਲਿਸ ਦੇ ਰਵੱਈਏ ਨੂੰ ਲੈ ਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ।
ਉਨ੍ਹਾਂ ਕਿਹਾ ਕਿ ਇਹ ਸਿੱਧਾ ਸਿਆਸੀ ਦੁਸ਼ਮਣੀ ਦਾ ਨਤੀਜਾ ਹੈ। ਮੈਨੂੰ ਗਲਤ ਤਰੀਕੇ ਨਾਲ ਘਰ ਵਿਚ ਨਜ਼ਰਬੰਦ ਕਰ ਕੇ ਮੇਰੀ ਆਵਾਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਤੰਤਰਕਾਰੀ ਢੰਗ ਕਿਸੇ ਵੀ ਲੋਕਤੰਤਰ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ।।ਹਲਕਾ ਫੂਲ ਦੇ ਬੀਸੀ ਵਿੰਗ ਦੇ ਪ੍ਰਧਾਨ ਮਨਜੀਤ ਸਿੰਘ ਧੁੰਨਾ ਨੇ ਵੀ ਪੁਲਿਸੀ ਕਾਰਵਾਈ ਦੀ ਨਿੰਦਿਆ ਕੀਤੀ।