ਅੱਤਵਾਦੀ ਪੰਨੂ ਦੇ ਇਸ਼ਾਰੇ ‘ਤੇ ਕੰਧਾਂ ‘ਤੇ ਲਿਖਦੇ ਸੀ ਦੇਸ਼ ਵਿਰੋਧੀ ਨਾਅਰੇ
ਅੰਮ੍ਰਿਤਸਰ, 28 ਸਤੰਬਰ : ਜ਼ਿਲਾ ਅੰਮ੍ਰਿਤਸਰ ਵਿਚ ਕਚਹਿਰੀ ਨੇੜੇ ਪੁਲਿਸ ਕੁਆਰਟਰਾਂ ਦੇ ਸੁੰਨਸਾਨ ਇਲਾਕੇ ‘ਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਐਤਵਾਰ ਨੂੰ ਖਾਲਿਸਤਾਨੀਆਂ ਦਾ ਐਨਕਾਊਂਟਰ ਕੀਤਾ ਗਿਆ। ਇਕ ਮੁਲਜ਼ਮ ਦੇ ਪੈਰ ‘ਤੇ ਗੋਲੀ ਲੱਗੀ ਹੈ ਤੇ ਉਹ ਜ਼ਖਮੀ ਹੈ। ਉਸਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮੁੱਢਲੀ ਜਾਂਚ ‘ਚ ਪਤਾ ਲੱਗਿਆ ਹੈ ਕਿ ਮੁਲਜ਼ਮ ਖਾਲਿਸਤਾਨੀ ਆਤੰਕੀ ਗੁਰਪਤਪੰਤ ਸਿੰਘ ਪੰਨੂ ਦੇ ਇਸ਼ਾਰੇ ‘ਤੇ ਅੰਮ੍ਰਿਤਸਰ ਦੇ ਕਈ ਇਲਾਕਿਆਂ ਦੀਆਂ ਦੀਵਾਰਾਂ ‘ਤੇ ਖਾਲਿਸਤਾਨੀ ਸਲੋਗਨ ਲਿਖ ਰਹੇ ਸਨ। ਇਹ ਕੰਮ ਤੋਂ ਬਾਅਦ ਮੁਲਜ਼ਮ ਰੂਪੋਸ਼ ਹੋ ਜਾਂਦੇ ਸਨ ਤੇ ਪੁਲਿਸ ਉਨ੍ਹਾਂ ਦੀ ਤਲਾਸ਼ ਕਰਦੀ ਰਹਿੰਦੀ ਸੀ।
ਦੱਸ ਦੇਈਇ ਕੇ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਲੰਬੇ ਸਮੇਂ ਤੋਂ ਪੰਜਾਬ ‘ਚ ਅਸ਼ਾਂਤੀ ਫੈਲਾਉਣ ਲਈ ਕਈ ਕੋਸ਼ਿਸ਼ਾਂ ਕਰ ਰਿਹਾ ਹੈ। ਕੁਝ ਸਮੇਂ ਵਿਚ ਸੀਪੀ ਗੁਰਪ੍ਰੀਤ ਸਿੰਘ ਘੁੰਮਣ ਇਸ ਬਾਰੇ ਜਾਣਕਾਰੀ ਦੇਣਗੇ।
Read More : ਸ਼ਹੀਦੀ ਨਗਰ ਕੀਰਤਨ ਵਿਜੈਵਾੜਾ ਆਂਧਰਾ ਪ੍ਰਦੇਸ਼ ਤੋਂ ਚੇਨਈ ਲਈ ਰਵਾਨਾ