Breaking news

ਸਸਤੀ ਡਰੈੱਸ ਦੇ ਲਾਲਚ ’ਚ ਨਰਸ ਨੇ ਗੁਆਏ ਇਕ ਲੱਖ ਰੁਪਏ

ਸਿਰਫ਼ 299 ਰੁਪਏ ਦੀ ਡਰੈੱਸ ਖ਼ਰੀਦਣ ਦੇ ਚੱਕਰ ’ਚ ਹੋਈ ਸਾਈਬਰ ਠੱਗੀ ਦਾ ਸ਼ਿਕਾਰ

ਮੁੰਬਈ, 26 ਅਪ੍ਰੈਲ : ਮੁੰਬਈ ਦੇ ਇਕ ਨਿੱਜੀ ਹਸਪਤਾਲ ’ਚ ਕੰਮ ਕਰਦੀ ਇਕ ਨਰਸ ਉਸ ਸਮੇਂ ਵੱਡੀ ਧੋਖਾਦੇਹੀ ਦਾ ਸ਼ਿਕਾਰ ਹੋ ਗਈ, ਜਦੋਂ ਉਸ ਨੇ ਫੇਸਬੁੱਕ ’ਤੇ ਸਿਰਫ਼ 299 ਰੁਪਏ ’ਚ ਡਰੈੱਸ ਦਾ ਇਸ਼ਤਿਹਾਰ ਵੇਖ ਕੇ ਉਸ ਨੂੰ ਖ਼ਰੀਦਣ ਦੀ ਕੋਸ਼ਿਸ਼ ਕੀਤੀ ਅਤੇ ਇਕ ਲੱਖ ਰੁਪਏ ਗੁਆ ਬੈਠੀ।

ਜਾਣਕਾਰੀ ਦਿੰਦਿਆਂ ਦੇਵਨਾਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਹੋਸਟਲ ’ਚ ਰਹਿਣ ਵਾਲੀ ਇਸ ਨਰਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਸਸਤੀ ਡਰੈੱਸ ਦਾ ਲਾਲਚੀ ਇਸ਼ਤਿਹਾਰ ਵੇਖ ਕੇ ਆਰਡਰ ਦਿੱਤਾ ਸੀ।

ਸ਼ੁਰੂਆਤ ’ਚ ਸਿਰਫ਼ ਡਰੈੱਸ ਦੀ ਕੀਮਤ ਦਾ ਭੁਗਤਾਨ ਕਰਨ ਲਈ ਕਿਹਾ ਗਿਆ, ਪਰ ਇਸ ਤੋਂ ਬਾਅਦ ਠੱਗਾਂ ਨੇ ਸ਼ਿਪਿੰਗ ਫ਼ੀਸ, ਜੀ.ਪੀ.ਐੱਸ. ਫ਼ੀਸ, ਟ੍ਰੈਕਿੰਗ ਫ਼ੀਸ, ਵੈਰੀਫ਼ਿਕੇਸ਼ਨ ਕੋਡ ਅਤੇ ਪਤਾ ਪੁਸ਼ਟੀ ਵਰਗੇ ਵੱਖ-ਵੱਖ ਬਹਾਨੇ ਬਣਾ ਕੇ ਇਕ ਤੋਂ ਬਾਅਦ ਇਕ ਰਕਮ ਠੱਗਣੀ ਸ਼ੁਰੂ ਕਰ ਦਿੱਤੀ।

ਪੀੜਤ ਨਰਸ ਨੇ ਪੁਲਸ ਨੂੰ ਦੱਸਿਆ ਕਿ 16 ਤੋਂ 20 ਅਪ੍ਰੈਲ ਦੌਰਾਨ ਉਸ ਨੇ ਕੁੱਲ ਇਕ ਲੱਖ ਰੁਪਏ ਦਾ ਭੁਗਤਾਨ ਕੀਤਾ। ਹਰ ਵਾਰ ਠੱਗਾਂ ਵੱਲੋਂ ਇਹ ਭਰੋਸਾ ਦਿਵਾਇਆ ਜਾਂਦਾ ਰਿਹਾ ਕਿ ਵਾਧੂ ਰਕਮ ਬਾਅਦ ’ਚ ਵਾਪਸ ਕਰ ਦਿੱਤੀ ਜਾਵੇਗੀ ਅਤੇ ਆਰਡਰ ਜਲਦ ਪਹੁੰਚ ਜਾਵੇਗਾ। ਜਦੋਂ ਕਾਫ਼ੀ ਸਮਾਂ ਬੀਤਣ ’ਤੇ ਨਾ ਤਾਂ ਰਕਮ ਵਾਪਸ ਮਿਲੀ ਅਤੇ ਨਾ ਹੀ ਡਰੈੱਸ ਮਿਲੀ, ਤਾਂ ਉਸ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Read More : ਬੀ. ਐੱਸ. ਐੱਫ. ਵੱਲੋਂ 21 ਕਰੋੜ ਦੀ ਹੈਰੋਇਨ ਬਰਾਮਦ

Leave a Reply

Your email address will not be published. Required fields are marked *