ਨਵੀਂ ਦਿੱਲੀ, 2 ਦਸੰਬਰ : ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਦੇ ਨਵੇਂ ਕੰਪਲੈਕਸ ਨੂੰ ਹੁਣ ‘ਸੇਵਾ ਤੀਰਥ’ ਵਜੋਂ ਜਾਣਿਆ ਜਾਵੇਗਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੈਂਟਰਲ ਵਿਸਟਾ ਮੁੜ ਉਸਾਰੀ ਪ੍ਰਾਜੈਕਟ ਦੇ ਤਹਿਤ ਬਣ ਰਹੇ ਕੰਪਲੈਕਸ ਦਾ ਉਸਾਰੀ ਕਾਰਜ ਆਪਣੇ ਅੰਤਿਮ ਪੜਾਅ ’ਤੇ ਹੈ।
ਪ੍ਰਧਾਨ ਮੰਤਰੀ ਦਫ਼ਤਰ ਤੋਂ ਇਲਾਵਾ ਉਸਾਰੀ ਅਧੀਨ ਕੰਪਲੈਕਸ ਵਿਚ ਕੈਬਨਿਟ ਸਕੱਤਰੇਤ, ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਅਤੇ ‘ਇੰਡੀਆ ਹਾਊਸ’ ਦੇ ਦਫ਼ਤਰ ਵੀ ਸ਼ਾਮਲ ਹੋਣਗੇ, ਜੋ ਕਿ ਆਉਣ ਵਾਲੇ ਪਤਵੰਤਿਆਂ ਨਾਲ ਉੱਚ-ਪੱਧਰੀ ਗੱਲਬਾਤ ਦਾ ਸਥਾਨ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ‘ਸੇਵਾ ਤੀਰਥ’ ਇਕ ਅਜਿਹਾ ਕਾਰਜ ਸਥਾਨ ਹੋਵੇਗਾ ਜੋ ਸੇਵਾ ਦੀ ਭਾਵਨਾ ਨੂੰ ਦਰਸਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ ਅਤੇ ਜਿੱਥੇ ਰਾਸ਼ਟਰੀ ਤਰਜੀਹਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਅਧਿਕਾਰੀਆਂ ਮੁਤਾਬਕ ਸ਼ਾਸਨ ਦਾ ਸੰਕਲਪ ‘ਸੱਤਾ’ ਤੋਂ ‘ਸੇਵਾ’ ਅਤੇ ਅਧਿਕਾਰ ਤੋਂ ਜ਼ਿੰਮੇਵਾਰੀ ਵੱਲ ਵਧ ਰਿਹਾ ਹੈ। ਸੂਬਿਆਂ ਦੇ ਰਾਜਪਾਲਾਂ ਦੇ ਅਧਿਕਾਰਤ ਨਿਵਾਸ ‘ਰਾਜ ਭਵਨ’ ਦਾ ਨਾਂ ਵੀ ਬਦਲਕੇ ‘ਲੋਕ ਭਵਨ’ ਰੱਖਿਆ ਜਾ ਰਿਹਾ ਹੈ।
Read More : ਵਿਜੀਲੈਂਸ ਬਿਊਰੋ ਵੱਲੋਂ 3 ਲੱਖ ਰੁਪਏ ਰਿਸ਼ਵਤ ਲੈਂਦਾ ਰੈਂਟ ਕੁਲੈਕਟਰ ਰੰਗੇ ਹੱਥੀਂ ਕਾਬੂ
