ਪਤੀ ਦੇ ਨਾਜਾਇਜ਼ ਸਬੰਧ ਤੋਂ ਸੀ ਪ੍ਰੇਸ਼ਾਨ, 5 ਖਿਲਾਫ ਕੇਸ ਦਰਜ
ਧਾਰੀਵਾਲ , 20 ਅਗਸਤ : ਜ਼ਿਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿਚ ਪਤੀ ਦੇ ਨਾਜਾਇਜ਼ ਸਬੰਧ ਤੋਂ ਦੁਖੀ ਹੋ ਕੇ ਵਿਆਹੁਤਾ ਨੇ ਧਾਰੀਵਾਲ ’ਚੋਂ ਲੰਘਦੀ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਥਾਣਾ ਧਾਰੀਵਾਲ ਦੀ ਪੁਲਸ ਨੇ 5 ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰ ਕੇ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਰਿਆਮ ਮਸੀਹ ਪੁੱਤਰ ਬੰਤਾ ਮਸੀਮਰੜ ਥਾਣਾ ਸਦਰ ਬਟਾਲਾ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਲੜਕੀ ਰਣਜੀਤ ਦੀ ਸ਼ਾਦੀ ਲਗਭਗ 2 ਸਾਲ ਪਹਿਲਾਂ ਸਰਬਦਿਆਲ ਸਿੰਘ ਪੁੱਤਰ ਨਵਾਬ ਵਾਸੀ ਪ੍ਰੇਮ ਨਗਰ ਗੁਰਦਾਸਪੁਰ ਨਾਲ ਹੋਈ ਸੀ, ਜਿਸਦਾ ਇਕ ਸਾਲ ਦਾ ਬੇਟਾ ਹੈ ਪਰ ਸਰਬਦਿਆਲ ਦਾ ਆਪਣੇ ਪਹਿਲੇ ਵਿਆਹ ਦੀ ਸਾਲੇਹਾਰ ਪੂਨਮ ਪਤਨੀ ਕਾਲੀ ਵਾਸੀ ਆਲੇਚੱਕ ਨਾਲ ਨਾਜਾਇਜ਼ ਸਬੰਧ ਸਨ, ਜਿਸਦਾ ਉਸਦੀ ਲੜਕੀ ਰਣਜੀਤ ਵੱਲੋਂ ਵਿਰੋਧ ਕੀਤਾ ਜਾਂਦਾ ਸੀ ਜਿਸਦੇ ਚਲਦਿਆਂ ਸਰਬਦਿਆਲ, ਲੱਕੀ ਪੁੱਤਰਾਨ ਨਵਾਬ, ਜੋਇਆ ਪਤਨੀ ਲੱਕੀ ਵਾਸੀਆਨ ਪ੍ਰੇਮ ਨਗਰ, ਪੰਮੀ ਪਤਨੀ ਜੋਸਫ ਮਸੀਹ ਵਾਸੀ ਮਹਿਤਾਬਪੁਰਾ ਅਤੇ ਪੂਨਮ ਪਤਨੀ ਕਾਲੀ ਵਾਸੀ ਆਲੇਚੱਕ ਨੇ ਉਸਦੀ ਲੜਕੀ ਦੀ ਮਾਰਕੁੱਟ ਕਰ ਕੇ 18 ਅਗਸਤ ਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸ ਕਾਰਨ ਉਸਦੀ ਲੜਕੀ ਨੇ ਉਕਤ ਵਿਅਕਤੀਆਂ ਤੋਂ ਦੁਖੀ ਹੋ ਕੇ ਧਾਰੀਵਾਲ ’ਚੋਂ ਲੰਘਦੀ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਥਾਣਾ ਧਾਰੀਵਾਲ ਦੀ ਪੁਲਸ ਨੇ ਵਰਿਆਮ ਮਸੀਹ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰ ਕੇ ਸਰਬਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
Read More : ਸਵੇਰੇ-ਸਵੇਰੇ ਈਡੀ ਨੇ ਫਗਵਾੜਾ ਸ਼ੂਗਰ ਮਿੱਲ ‘ਤੇ ਕੀਤੀ ਰੇਡ
