Chief Ministerial face

ਮਹਾਗਠਜੋੜ ਨੇ ਤੇਜਸਵੀ ਯਾਦਵ ਨੂੰ ਐਲਾਨਿਆ ਮੁੱਖ ਮੰਤਰੀ ਚਿਹਰਾ

ਉਪ ਮੁੱਖ ਮੰਤਰੀ ਦਾ ਚਿਹਰਾ ਮੁਕੇਸ਼ ਸਾਹਨੀ ਹੋਣਗੇ

ਪਟਨਾ, 23 ਅਕਤੂਬਰ : ਬਿਹਾਰ ਵਿਧਾਨ ਸਭਾ ਚੋਣਾਂ ਲਈ ਮਹਾਗਠਜੋੜ ਦਾ ਮੁੱਖ ਮੰਤਰੀ ਚਿਹਰਾ ਆਰ.ਜੇ.ਡੀ. ਮੁਖੀ ਤੇਜਸਵੀ ਯਾਦਵ ਹੋਣਗੇ, ਜਦਕਿ ਉਪ ਮੁੱਖ ਮੰਤਰੀ ਦਾ ਚਿਹਰਾ ਮੁਕੇਸ਼ ਸਾਹਨੀ ਹੋਣਗੇ।

ਇਸ ਸਬੰਧੀ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੋ ਪ੍ਰੈਸ ਕਾਨਫਰੰਸ ਦੌਰਾਨ ਐਲਾਨ ਕੀਤਾ ਕਿ ਸਾਡਾ ਆਗੂ ਤਾਂ ਤੇਜਸਵੀ ਯਾਦਵ ਹੈ ਅਤੇ ਐਨ.ਡੀ.ਏ. ਦੱਸੇ ਕਿ ਉਨ੍ਹਾਂ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ। ਸਿਰਫ ਨਿਤੀਸ਼ ਕੁਮਾਰ ਦੀ ਅਗਵਾਈ ਚੋਣਾਂ ਲੜਨਗੇ ਇਹ ਕਹਿ ਕੇ ਕੰਮ ਨਹੀਂ ਚੱਲੇਗਾ।

ਅਸ਼ੋਕ ਗਹਿਲੋਤ ਨੇ ਕਿਹਾ ਕਿ ਉਪ ਮੁੱਖ ਮੰਤਰੀ ਹੋਰ ਵੀ ਬਣਾਏ ਜਾਣਗੇ, ਜੋ ਪਿਛੜੇ ਵਰਗ ਨਾਲ ਸਬੰਧਤ ਹੋਵੇਗਾ। ਪ੍ਰੈਸ ਕਾਨਫਰੰਸ ਦੌਰਾਨ ਤੇਜਸਵੀ ਯਾਦਵ ਦੇ ਬੋਰਡ ਅਤੇ ਫੋਟੋਆਂ ਲਗਾਈਆਂ ਗਈਆਂ ਸਨ, ਜਦਕਿ ਇਨ੍ਹਾਂ ’ਤੇ ਕਿਸੇ ਵੀ ਕਾਂਗਰਸੀ ਆਗੂ ਦੀ ਤਸਵੀਰ ਨਹੀਂ ਸੀ, ਜਿਸ ਨੂੰ ਲੈ ਕੇ ਭਾਜਪਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣਾ ਸਨਮਾਨ ਖੋ ਦਿੱਤਾ ਹੈ, ਜਦਕਿ ਬਿਹਾਰ ਭਾਜਪਾ ਦੇ ਪ੍ਰਧਾਨ ਦਿਲੀਪ ਜਾਇਸਵਾਲ ਨੇ ਕਿਹਾ ਕਿ ਮਹਾਗਠਜੋੜ ਦੇ ਅੰਦਰ ਕਲੇਸ਼ ਹੈ।

ਉਹ ਚਾਹੇ ਜਨਤਾ ਨੂੰ ਜਿੰਨ ਮਰਜੀ ਸਮਝਾਉਣ ਦੀ ਕੋਸ਼ਿਸ਼ ਕਰ ਲੈਣ ਕਿ ਉਹ ਇਕਜੁੱਟ ਹਨ ਪਰ ਜਨਤਾ ਸਮਝ ਚੁੱਕੀ ਹੈ ਕਿ ਜੋ ਪਾਰਟੀ ਸੀਟਾਂ ਦੀ ਵੰਡ ਨਹੀਂ ਕਰ ਸਕੀ, ਉਹ ਸਰਕਾਰ ਨਹੀਂ ਚਲਾ ਸਕੇਗੀ।

ਉਥੇ ਹੀ ਕਾਂਗਰਸੀ ਆਗੂ ਪਵਨ ਖੇੜਾ ਨੇ ਕਿਹਾ ਕਿ ਵਿਰੋਧੀ ਧਿਰ ਜੋ ਮਰਜੀ ਕਹਿੰਦੀ ਰਹੇ ਪ੍ਰੰਤੂ ਗਠਜੋੜ ’ਚ ਕੋਈ ਟਕਰਾਅ ਨਹੀਂ। ਪੋਸਟਰਾਂ ’ਚ ਸਿਰਫ਼ ਤੇਜਸਵੀ ਯਾਦਵ ਦੀ ਤਸਵੀਰ ਕੋਈ ਮੁੱਦਾ ਨਹੀਂ ਅਤੇ ਬਿਹਾਰ ਦੇ ਨੌਜਵਾਨਾਂ ਲਈ ਇਹ ਮੁੱਦਾ ਕੋਈ ਮਾਇਨੇ ਨਹੀਂ ਰੱਖਦਾ।

Read More : ਰਨਤਾਰਨ ਜ਼ਿਮਨੀ ਚੋਣ : ਪੜਤਾਲ ਤੋਂ ਬਾਅਦ 6 ਉਮੀਦਵਾਰਾਂ ਦੇ ਕਾਗ਼ਜ਼ ਰੱਦ

Leave a Reply

Your email address will not be published. Required fields are marked *