ਕੁਝ ਦਿਨ ਪਹਿਲਾਂ ਕੁਆਰੇ ਪ੍ਰੇਮੀ ਨਾਲ 2 ਬੱਚਿਆਂ ਦੀ ਮਾਂ ਹੋਈ ਸੀ ਫਰਾਰ
ਦੋਰਾਂਗਲਾ, 11 ਅਗਸਤ: –ਥਾਣਾ ਦੋਰਾਂਗਲਾ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਠੱਠੀ ਦੇ ਇਕ ਪ੍ਰੇਮੀ ਜੋੜੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਸਬੰਧੀ ਥਾਣਾ ਦੋਰਾਂਗਲਾ ਦੇ ਐੱਸ. ਐੱਚ. ਓ. ਬਨਾਰਸੀ ਦਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟੋਟਾ ਮੋੜ ਦੇ ਨਜ਼ਦੀਕ ਇਕ ਪ੍ਰੇਮੀ ਜੋੜੇ ਨੇ ਸਲਫਾਸ ਦੀਆਂ ਗੋਲੀਆਂ ਖਾਦੀਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਕੁਝ ਸਮੇਂ ਦੌਰਾਨ ਹੀ ਦੋਵਾਂ ਨੇ ਦਮ ਤੋੜ ਦਿੱਤਾ।
ਪਿੰਡ ਦੇ ਸਰਪੰਚ ਚੰਦਰ ਸ਼ੇਖਰ ਨੇ ਦੱਸਿਆ ਕਿ ਉਕਤ ਔਰਤ ਦੀਕਸ਼ਾ 37 ਸਾਲਾਂ 2 ਬੱਚਿਆਂ ਦੀ ਮਾਂ ਸੀ ਅਤੇ ਨੌਜਵਾਨ ਆਕਾਸ਼ (27) ਕੁਆਰਾ ਸੀ। ਉਨ੍ਹਾਂ ਦੇ ਪਿਛਲੇ ਕੁਝ ਸਮੇਂ ਤੋਂ ਪ੍ਰੇਮ ਸਬੰਧ ਸਨ, ਜਿਸ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਉਹ ਘਰੋਂ ਫਰਾਰ ਹੋਏ ਸਨ। ਪੰਚਾਇਤ ਨੇ ਉਨ੍ਹਾਂ ਨੂੰ ਵਾਪਸ ਘਰ ਆਉਣ ਦੀ ਗੱਲ ਆਖੀ ਸੀ ਪਰ ਦੋਵਾਂ ਨੇ ਕੱਲ ਘਰ ਪਹੁੰਚਣ ਤੋਂ ਪਹਿਲਾਂ ਹੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
Read More : ਤਿੰਨ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ, 2 ਦੀ ਮੌਤ