ਪਟਿਆਲਾ, 3 ਸਤੰਬਰ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਵਕੀਲ ਐਡਵੋਕੇਟ ਸਿਮਰਨਜੀਤ ਸਿੰਘ ਸੱਗੂ ਨੇ ਅੱਜ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਹੈ।
ਇਸ ਮੌਕੇ ਐਡਵੋਕੇਟ ਐੱਸ. ਐੱਸ. ਸੱਗੂ ਨੇ ਦੱਸਿਆ ਕਿ ਪਟਿਆਲਾ ’ਚ ਜਿਹੜਾ ਮਾਮਲਾ ਥਾਣਾ ਸਿਵਲ ਲਾਈ ਵਿਖੇ ਦਰਜ ਕੀਤਾ ਗਿਆ ਹੈ, ਉਸ ਮਾਮਲੇ ਦੀ ਪਹਿਲਾਂ ਹੀ ਜਾਂਚ ਹੋ ਚੁੱਕੀ ਹੈ। ਐਨਾ ਹੀ ਨਹੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਪਹਿਲਾਂ ਹੀ ਇਸ ਮਾਮਲੇ ਨੂੰ ਡਿਸਪੋਜ਼ ਆਫ ਕਰ ਚੁੱਕੀ ਹੈ। ਇਸ ਲਈ ਮਾਮਲੇ ’ਚ ਮੁੜ ਤੋਂ ਕੇਸ ਦਰਜ ਕਰਨ ਦਾ ਕੋਈ ਕਾਰਨ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਸ ਵੱਲੋਂ ਜਾਣ ਬੁਝ ਕੇ ਸਾਜ਼ਿਸ਼ ਤਹਿਤ ਕੇ ਉਨ੍ਹਾਂ ਦੇ ਕਲਾਇੰਟ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਕੇਸ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਕਤ ਸਾਰੇ ਤੱਥਾਂ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਗਈ ਹੈ। ਉਨ੍ਹਾਂ ਨੂੰ ਮਾਣਯੋਗ ਅਦਾਲਤ ਤੋਂ ਪੂਰਨ ਆਸ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਸ ਦਰਜ ਕੀਤਾ ਅਤੇ ਫਿਰ ਰਾਤ ਨੂੰ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਦੇ ਘਰ ਅਤੇ ਰਿਸ਼ਤੇਦਾਰੀ ਵਿਚ ਜਾ ਕੇ ਰੇਡਾਂ ਕੀਤੀਆਂ ਗਈਆਂ, ਉਸ ਕਾਫੀ ਨਿਰਾਸ਼ਾਜਨਕ ਸੀ।
ਐਡੋਵਕੇਟ ਸੱਗੂ ਨੇ ਕਿਹਾ ਜਦੋਂ ਕਿਸੇ ਕੇਸ ਦੀ ਜਾਂਚ ਹੋ ਜਾਵੇ ਤਾਂ ਫਿਰ ਉਸੇ ਮਾਮਲੇ ’ਚ ਕੇਸ ਦਰਜ ਕਰਨ ਤੋਂ ਸਾਫ ਹੈ ਕਿ ਪਟਿਆਲਾ ਪੁਲਸ ਦੀ ਇਸ ਮਾਮਲੇ ’ਚ ਮਨਸ਼ਾ ਸਾਫ ਨਹੀਂ ਹੈ। ਦੱਸਣਯੋਗ ਹੈ ਕਿ ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਜਬਰ-ਜ਼ਨਾਹ ਅਤੇ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ ਅਤੇ ਉਹ ਅਜੇ ਫਰਾਰ ਹਨ ਅਤੇ ਪੁਲਸ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
Read More : ਮੀਂਹ ਕਾਰਨ ਘਰ ਦੀ ਛੱਤ ਡਿੱਗੀ, ਪਤੀ-ਪਤਨੀ ਦੀ ਮੌਤ