ਕਾਤਲ ਗ੍ਰਿਫਤਾਰ

ਪਤੀ ਹੀ ਨਿਕਲਿਆ ਪਤਨੀ ਦਾ ਕਾਤਲ, ਗ੍ਰਿਫਤਾਰ

ਝਾੜਿਆਂ ’ਚੋਂ ਮਿਲੀ ਔਰਤ ਦੀ ਲਾਸ਼ ਦਾ ਮਾਮਲਾ

ਬਠਿੰਡਾ, 29 ਦਸੰਬਰ : ਜ਼ਿਲਾ ਬਠਿੰਡਾ ਸ਼ਹਿਰ ਵਿਚ ਪਤਨੀ ਦਾ ਕਤਲ ਕਰ ਕੇ ਝਾੜੀਆਂ ’ਚ ਸੁੱਟਣ ਦੇ ਦੋਸ਼ਾਂ ’ਚ ਪੁਲਸ ਵੱਲੋਂ ਵਿਆਹੁਤਾ ਦੇ ਪਤੀ ਨੂੰ ਗ੍ਰਿਫਤਾਰ ਕਰ ਕੇ ਕਤਲ ਦਾ ਮਾਮਲਾ ਦਰਜ ਕੀਤਾ ਹੈ |

ਐਤਵਾਰ ਨੂੰ ਸੜਕ ਸਥਿਤ ਝਾੜੀਆਂ ’ਚੋਂ ਰੀਤਿਕਾ (23) ਪਤਨੀ ਸਾਹਿਲ ਕੁਮਾਰ ਉਰਫ਼ ਰੌਣਕ ਵਾਸੀ ਜਨਤਾ ਨਗਰ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਮ੍ਰਿਤਕਾ ਦੇ ਪਤੀ ਸਾਹਿਲ ਉਫ਼ਰ ਰੌਣਕ ਵੱਲੋਂ ਇਕ ਵਿਅਕਤੀ ’ਤੇ ਕਤਲ ਦੇ ਦੋਸ਼ਾਂ ਲਾਏ ਸਨ | ਪੁਲਸ ਵੱਲੋਂ ਮ੍ਰਿਤਕਾ ਦੀ ਮਾਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਸੀ |

ਐੱਸ. ਐੱਸ. ਪੀ. ਅਮਨੀਤ ਕੌਡਲ ਨੇ ਦੱਸਿਆ ਕਿ ਐਤਵਾਰ ਨੂੰ ਠੰਡੀ ਸੜਕ ਸਥਿੱਤ ਝਾੜੀਆਂ ’ਚ 23 ਸਾਲਾ ਰੀਤਿਕਾ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਥਾਣਾ ਕੈਨਾਲ ਵਿਖੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਕੇ ਟੀਮਾਂ ਦਾ ਗਠਨ ਕੀਤਾ ਗਿਆ ਸੀ | ਪੁਲਸ ਵੱਲੋਂ ਸ਼ੱਕ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਤੋਂ ਜਦੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਸਾਹਿਲ ਕੁਮਾਰ ਆਪਣੀ ਪਤਨੀ ’ਤੇ ਸ਼ੱਕ ਕਰਦਾ ਸੀ |

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਇਕ ਦੁਕਾਨ ’ਤੇ ਕੰਮ ਕਰਦੀ ਸੀ | ਘਟਨਾ ਵਾਲੇ ਦਿਨ ਮੁਲਜ਼ਮ ਨੇ ਆਪਣੀ ਪਤਨੀ ਬਾਹਰ ਖਾਣ ਪੀਣ ਦਾ ਬਹਾਨਾ ਲਾਕੇ ਬੁਲਾ ਲਿਆ ਤੇ ਉਸ ਨੂੰ ਠੰਡੀ ਸੜਕ ਨਜ਼ਦੀਕ ਝਾੜੀਆਂ ਵਿਚ ਲੈ ਗਿਆ | ਉਕਤ ਜਗ੍ਹਾ ’ਤੇ ਜਾਕੇ ਮੁਲਜ਼ਮ ਨੇ ਚਾਕੂ ਨਾਲ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ।

ਕਤਲ ਨੂੰ ਛੁਪਾਉਣ ਲਈ ਮੁਲਜ਼ਮ ਵੱਲੋਂ ਬਾਅਦ ਵਿਚ ਆਪਣੀ ਪਤਨੀ ਦੇ ਗੁੰਮ ਹੋਣ ਦੀ ਝੂਠੀ ਰਿਪੋਰਟ ਦਰਜ਼ ਕਰਵਾਈ ਸੀ। ਉਨ੍ਹਾਂ ਦੱਸਿਆ ਰੀਤਿਕਾ ਦਾ ਸਾਹਿਲ ਕੁਮਾਰ ਨਾਲ ਪ੍ਰੇਮ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੇ ਇਕ 2 ਸਾਲ ਦਾ ਬੱਚਾ ਵੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |

Read More : 2 ਅਣਪਛਾਤਿਆਂ ਵੱਲੋਂ ਖੇਤੀ ਸਟੋਰ ’ਤੇ ਫਾਇਰਿੰਗ

Leave a Reply

Your email address will not be published. Required fields are marked *