FIR

ਪਤੀ ਹੀ ਨਿਕਲਿਆ ਕਾਤਲ

ਸਨੌਰ ਮਹਿਲਾ ਕਤਲ ਮਾਮਲਾ

ਪਟਿਆਲਾ, 3 ਅਗਸਤ : ਜ਼ਿਲਾ ਪਟਿਆਲਾ ਵਿਚ ਖਾਲਸਾ ਕਾਲੋਨੀ ਸਨੌਰ ਵਿਖੇ ਲੰਘੇ ਕੱਲ ਸਪਨਾ ਕੁਮਾਰੀ ਉਮਰ 24 ਸਾਲ ਦੇ ਹੋਏ ਕਤਲਕਾਂਡ ਤੋਂ ਬਾਅਦ ਸਪਨਾ ਦੇ ਰਿਸ਼ਤੇਦਾਰ ਸੰਜੇ ਸਾਹ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਇਹ ਕਤਲ ਸਪਨਾ ਦੇ ਪਤੀ ਕਰਨ ਕੁਮਾਰ ਨੇ ਹੀ ਕੀਤਾ ਹੈ।

ਇੰਸਪੈਕਟਰ ਕੁਲਵਿੰਦ ਸਿੰਘ ਐੱਸ. ਐੱਚ. ਓ. ਸਨੌਰ ਨੇ ਦੱਸਿਆ ਕਿ ਲੰਘੇ ਕੱਲ ਤੋਂ ਹੀ ਸਨੌਰ ਪੁਲਸ ਪੁੂਰੇ ਐਕਟਿਵ ਮੋਡ ’ਚ ਹੈ। ਸੰਜੇ ਸ਼ਾਹ ਦੇ ਬਿਆਨਾਂ ਤੋਂ ਬਾਅਦ ਸਨੌਰ ਪੁਲਸ ਨੇ ਐੱਫ. ਆਈ. ਆਰ. ਨੰਬਰ 78 ਧਾਰਾ ਯੂ. ਐੱਸ. 103 ਬੀ. ਐੱਨ. ਐੱਨ. ਤਹਿਤ ਦੋਸ਼ੀ ਕਰਨ ਕੁਮਾਰ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸੰਜੇ ਸ਼ਾਹ ਨੇ ਕਿਹਾ ਕਿ ਸਪਨਾ ਨੇ 4 ਸਾਲ ਪਹਿਲਾਂ ਦੋਸ਼ੀ ਕਰਨ ਕੁਮਾਰ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਕਰਨ ਅਕਸਰ ਹੀ ਉਸ ਦੀ ਕੁੱਟਮਾਰ ਕਰਦਾ ਸੀ। ਇਸ ਸਬੰਧੀ ਕਈ ਵਾਰ ਕਰਨ ਨੂੰ ਰੋਕਿਆ ਵੀ ਗਿਆ ਸੀ। ਜਿਸ ਦਿਨ ਕਤਲ ਹੋਇਆ, ਉਸ ਦਿਨ ਵੀ ਕਰਨ ਕੁਮਾਰ ਨੇ ਸਪਨਾ ਕੁਮਾਰੀ ਨਾਲ ਕੁੱਟਮਾਰ ਕੀਤੀ ਅਤੇ ਸਾਢੇ 11 ਵਜੇ ਉਹ ਅਤੇ ਉਸ ਦੇ ਰਿਸ਼ਤੇਦਾਰ ਸਮਝਾਉਣ ਲਈ ਦੋਸ਼ੀ ਦੇ ਘਰ ਗਏ ਤਾਂ ਦੋਸ਼ੀ ਕਰਨ ਕੁਮਾਰ ਨੇ ਉਨ੍ਹਾਂ ਦੇ ਸਾਹਮਣੇ ਹੀ ਇੱਟਾਂ ਮਾਰ-ਮਾਰ ਕੇ ਸਪਨਾ ਕੁਮਾਰੀ ਦਾ ਕਤਲ ਕਰ ਦਿੱਤਾ।

ਇੰਸਪੈਕਟਰ ਕੁਲਵਿੰਦਰ ਸਿੰਘ ਨੇ ਅਖਿਆ ਕਿ ਸਨੌਰ ਪੁਲਸ ਲਗਾਤਾਰ ਛਾਪਾਮਾਰੀ ਕਰ ਰਹੀ ਹੈ। ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਜੇਲ ’ਚ ਸੁੱਟਿਆ ਜਾਵੇਗਾ।

Read More : ਹੁਣ ਘਰੋਂ ਭੱਜ ਕੇ ਲਵ-ਮੈਰਿਜ ਕਰਵਾਉਣ ਵਾਲਿਆਂ ਦਾ ਹੋਵੇਗਾ ਸਮਾਜਿਕ ਬਾਈਕਾਟ

Leave a Reply

Your email address will not be published. Required fields are marked *