ਬਟਾਲਾ, 28 ਅਕਤੂਬਰ : ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਅੱਜ ਇਕ ਪਿਉ ਨੇ ਆਪਣੇ 3 ਮਾਸੂਮ ਬੱਚਿਆਂ ਨੂੰ ਚਾਹ ’ਚ ਸ਼ੱਕੀ ਵਸਤੂ ਮਿਲਾ ਕੇ ਪਿਆਉਣ ਨਾਲ ਬੱਚਿਆਂ ਦੀ ਹਾਲਤ ਗੰਭੀਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਸਰਬਜੀਤ ਕੌਰ ਵਾਸੀ ਪਿੰਡ ਘੋਗਾ ਨੇ ਦੱਸਿਆ ਕਿ ਉਹ ਧਾਰੀਵਾਲ ਸੋਹੀਆਂ ਦੇ ਕੋਲ ਆਪਣੀ ਪਤੀ ਨਾਲ ਭੱਠੇ ’ਤੇ ਕੰਮ ਕਰਦੀ ਹੈ ਤੇ ਬੱਚੇ ਵੀ ਉਨ੍ਹਾਂ ਕੋਲ ਰਹਿੰਦੇ ਹਨ। ਉਸ ਦੱਸਿਆ ਕਿ ਉਸਦਾ ਪਤੀ ਜੋ ਕਿ ਨਸ਼ੇ ਕਰਨ ਦਾ ਆਦੀ ਹੈ ਤੇ ਅਕਸਰ ਉਸਦੀ ਕੁੱਟਮਾਰ ਕਰਦਾ ਹੈ, ਜਿਸ ’ਤੇ ਅੱਜ ਉਸਦੇ ਪਤੀ ਨੇ ਘਰ ਆ ਕੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਘਰੋਂ ਬਾਹਰ ਕੱਢ ਕੇ ਬੱਚਿਆਂ ਨੂੰ ਘਰ ਅੰਦਰ ਲੈ ਗਿਆ ਅਤੇ ਚਾਹ ਵਿਚ ਕੋਈ ਸ਼ੱਕੀ ਵਸਤੂ ਮਿਲਾ ਕੇ ਪਿਆ ਦਿੱਤੀ, ਜਿਸ ਨਾਲ ਤਿੰਨੋਂ ਬੱਚੇ ਕ੍ਰਿਸ਼ਮਾ (7), ਸੈਮੂਅਲ (4) ਅਤੇ ਮੋਜੀਸ਼ (ਡੇਢ ਸਾਲ) ਬੇਹੋਸ਼ ਹੋ ਗਏ।
ਓਧਰ, ਇਸ ਬਾਰੇ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਉਕਤ ਬੱਚਿਆਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ, ਜਿਥੋਂ ਡਾਕਟਰਾਂ ਨੇ ਬੱਚਿਆਂ ਦੀ ਹਾਲਤ ਨਾਜ਼ੁਕ ਹੁੰਦੀ ਦੇਖ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ।
Read More : ਆਸਾਮ ਦੇ ਨਵੇਂ ਬਿੱਲ ਅਧੀਨ ਬਹੁ-ਵਿਆਹ ’ਤੇ 7 ਸਾਲ ਦੀ ਜੇਲ
