Gangster Jaggu

ਗੈਂਗਸਟਰ ਜੱਗੂ ਦੇ ਪਰਿਵਾਰ ਨੇ ਲਾਸ਼ਾਂ ਹਾਈਵੇ ’ਤੇ ਰੱਖ ਕੇ ਦਿੱਤਾ ਧਰਨਾ

ਮਾਤਾ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਦੀ ਹੱਤਿਆ ਦਾ ਮਾਮਾਲਾ

ਬਟਾਲਾ, 28 ਜੂਨ :- ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਅਤੇ ਕਰਨਵੀਰ ਸਿੰਘ ਦੀਆਂ ਲਾਸ਼ਾਂ ਨੂੰ ਅੱਜ ਬਟਾਲਾ ਬਾਈਪਾਸ ਸਥਿਤ ਅੰਮ੍ਰਿਤਸਰ ਪਠਾਨਕੋਟ ਹਾਈਵੇ ’ਤੇ ਰੱਖ ਕੇ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਲਗਾਤਾਰ ਕਰੀਬ 5 ਘੰਟੇ ਧਰਨਾ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜੋ ਦੁਪਹਿਰ 2 ਵਜੇ ਸ਼ੁਰੂ ਹੋਇਆ ਸੀ।

ਇਸ ਸਬੰਧੀ ਮ੍ਰਿਤਕਾ ਦੀ ਭੈਣ ਰਾਜਵਿੰਦਰ ਕੌਰ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਦੱਸਿਆ ਕਿ ਵੀਰਵਾਰ ਦੀ ਰਾਤ 9 ਵਜੇ ਦੇ ਕਰੀਬ ਕਾਦੀਆਂ ਰੋਡ ’ਤੇ ਸਕਾਰਪੀਓ ’ਚ ਬੈਠੀ ਮੇਰੀ ਭੈਣ ਹਰਜੀਤ ਕੌਰ ਅਤੇ ਸਾਡੇ ਰਿਸ਼ਤੇਦਾਰ ਕਰਨਵੀਰ ਸਿੰਘ ਦਾ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਿਸ ਸਬੰਧੀ ਪੁਲਸ ਨੇ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਤਾਂ ਦਰਜ ਕਰ ਦਿੱਤਾ ਸੀ।

ਪੁਲਸ ਵੱਲੋਂ ਅਜੇ ਤੱਕ ਇਸ ਮਾਮਲੇ ਸਬੰਧੀ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ, ਜਿਸਦੇ ਚਲਦਿਆਂ ਅਸੀਂ ਅੱਜ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ-ਪਠਾਨਕੋਟ ਹਾਈਵੇ ’ਤੇ ਸਥਿਤ ਬਟਾਲਾ ਬਾਈਪਾਸ ’ਤੇ ਇਨਸਾਫ ਲੈਣ ਲਈ ਲਾਸ਼ਾਂ ਨੂੰ ਸੜਕ ’ਤੇ ਰੱਖ ਕੇ ਧਰਨਾ ਦੇਣ ਲਈ ਮਜਬੂਰ ਹੋਏ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੁਲਸ ਅਸਲ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਲਾਖਾਂ ਪਿੱਛੇ ਬੰਦ ਕਰੇ।

ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਨੂੰ ਪਹਿਲਾਂ ਸਰਕਾਰ ਵੱਲੋਂ ਸਕਿਓਰਟੀ ਮਿਲੀ ਹੋਈ ਸੀ, ਜੋ ਪੁਲਸ ਵੱਲੋਂ ਵਾਪਸ ਲੈ ਲਈ ਗਈ ਸੀ, ਉਹ ਸਾਡੀ ਸਕਿਓਰਟੀ ਵਾਪਸ ਕੀਤੀ ਜਾਵੇ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਮੇਰੀ ਭੈਣ ਹਰਜੀਤ ਕੌਰ ਤੇ ਨੌਜਵਾਨ ਕਰਨਵੀਰ ਸਿੰਘ ਦਾ ਕਤਲ ਇਕ ਸਿਆਸੀ ਸਾਜ਼ਿਸ਼ ਤਹਿਤ ਹੋਇਆ ਹੈ ਅਤੇ ਅਸੀਂ ਚਾਹੁੰਦੇ ਹਨ, ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਹੇਠ ਲਿਆਂਦੀ ਜਾਵੇ। ਰਾਜਵਿੰਦਰ ਕੌਰ ਤੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਕਿ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ, ਇਹ ਧਰਨਾ ਇੰਝ ਹੀ ਜਾਰੀ ਰਹੇਗਾ।

ਓਧਰ ਮੌਕੇ ’ਤੇ ਪਹੁੰਚੀ ਮਹਿਲਾ ਐੱਸ. ਪੀ. ਐੱਚ. ਜਸਵੰਤ ਕੌਰ ਰਿਆੜ, ਡੀ. ਐੱਸ. ਪੀ. ਡੇਰਾ ਬਾਬਾ ਨਾਨਕ ਜੋਗਾ ਸਿੰਘ, ਡੀ. ਐੱਸ. ਪੀ. ਪਰਮਵੀਰ ਸਿੰਘ, ਡੀ. ਐੱਸ. ਪੀ. ਸਕਿਓਰਟੀ ਕਸਤੂਰੀ ਲਾਲ, ਡੀ. ਐੱਸ. ਪੀ. ਟੀ. ਪੀ. ਸਿੰਘ ਗੋਰਾਇਆ, ਐੱਸ. ਐੱਚ. ਓ. ਸਿਵਲ ਲਾਈਨ ਨਿਰਮਲ ਸਿੰਘ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਹੋਏ ਸਨ।

ਪੁਲਸ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਚੁੱਕਿਆ ਧਰਨਾ

ਡੀ. ਐੱਸ. ਪੀ. ਪਰਮਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਵੱਲੋਂ ਉਕਤ ਮਾਮਲੇ ਵਿਚ ਚਾਰ ਦਿੱਗਜ ਰਾਜਨੀਤਿਕ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ, ਜਿਸ ’ਤੇ ਉਨ੍ਹਾਂ ਵੱਲੋਂ ਪਰਿਵਾਰ ਵਾਲਿਆਂ ਨੂੰ ਮਾਮਲੇ ਦੀ ਜਾਂਚ ਕੀਤੇ ਜਾਣ ਉਪਰੰਤ ਬਣਦੀ ਕਾਰਵਾਈ ਦਾ ਭਰੋਸਾ ਦੇ ਦਿੱਤਾ ਗਿਆ ਹੈ ਅਤੇ ਇਸਦੇ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ।

Read More : ਪੰਜਾਬ ’ਚ 1600 ਇੱਟਾਂ ਦੇ ਭੱਠੇ ਬੰਦ

Leave a Reply

Your email address will not be published. Required fields are marked *