ਬੁੱਢੇ ਪਤੀ-ਪਤਨੀ ਨੂੰ ਵੀ ਲੈਣਾ ਪਵੇਗਾ ਵੱਖਰਾ ਸਹਾਇਕ
ਲਖਨਊ, 15 ਜੁਲਾਈ : ਬਜ਼ੁਰਗ ਹੱਜ ਯਾਤਰੀਆਂ ਲਈ ਅਹਿਮ ਖ਼ਬਰ ਹੈ, ਜਿਸ ਵਿਤ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਇਸ ਸਾਲ ਵੀ ਇਕੱਲੇ ਹੱਜ ਯਾਤਰਾ ਨਹੀਂ ਕਰ ਸਕਣਗੇ। ਉਨ੍ਹਾਂ ਨੂੰ ਆਪਣੇ ਨਾਲ ਇਕ ਸਹਾਇਕ ਲੈਣਾ ਪਵੇਗਾ। ਹੱਜ ‘ਤੇ ਜਾ ਰਹੇ ਬੁੱਢੇ ਪਤੀ-ਪਤਨੀ ਨੂੰ ਵੀ ਇਸ ਵਾਰ ਵੱਖਰੇ ਸਹਾਇਕ ਲੈ ਕੇ ਜਾਣਾ ਪਵੇਗਾ।
ਭਾਰਤ ਦੀ ਹੱਜ ਕਮੇਟੀ ਨੇ ਬਜ਼ੁਰਗਾਂ ਦੇ ਨਾਲ ਜਾਣ ਵਾਲੇ ਸਹਾਇਕ ਦੀ ਉਮਰ 18 ਤੋਂ 60 ਸਾਲ ਨਿਰਧਾਰਤ ਕੀਤੀ ਹੈ। ਇਸ ਦੇ ਨਾਲ ਹੀ, ਗੈਰ-ਮਹਿਰਮ ਸ਼੍ਰੇਣੀ ਵਿਚ 65 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਵੀ ਆਪਣੇ ਨਾਲ ਇਕ ਮਹਿਲਾ ਸਹਾਇਕ ਲੈ ਕੇ ਜਾਣਾ ਪਵੇਗਾ।
ਹੱਜ ਨੀਤੀ 2026 ਅਨੁਸਾਰ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਇਕੱਲੇ ਹੱਜ ਯਾਤਰਾ ‘ਤੇ ਜਾਣ ਦੀ ਮਨਾਹੀ ਹੈ। ਜੇਕਰ ਪਤਨੀ ਦੀ ਉਮਰ 60 ਸਾਲ ਤੋਂ ਘੱਟ ਹੈ, ਤਾਂ ਉਸਨੂੰ ਪਤੀ ਦਾ ਸਹਾਇਕ ਮੰਨਿਆ ਜਾਵੇਗਾ। ਇਸ ਦੇ ਨਾਲ ਹੀ ਗੈਰ-ਮਹਿਰਮ ਸ਼੍ਰੇਣੀ ਵਿਚ 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਚਾਰ ਔਰਤਾਂ ਦੇ ਗਰੁੱਪ ਵਿਚ ਹੱਜ ਲਈ ਅਰਜ਼ੀ ਦੇ ਸਕਣਗੀਆਂ। ਇਸ ਸ਼੍ਰੇਣੀ ਵਿਚ, ਜੇਕਰ ਉਮਰ 65 ਸਾਲ ਜਾਂ ਇਸ ਤੋਂ ਵੱਧ ਹੈ ਤਾਂ ਇਕ ਔਰਤ ਸਾਥੀ ਲੈਣਾ ਜ਼ਰੂਰੀ ਹੋਵੇਗਾ। ਸਾਥੀ ਦੀ ਉਮਰ 45 ਤੋਂ 60 ਸਾਲ ਦੇ ਵਿਚਕਾਰ ਨਿਰਧਾਰਤ ਕੀਤੀ ਗਈ ਹੈ।
ਰਾਜ ਹੱਜ ਕਮੇਟੀ ਦੇ ਸਕੱਤਰ ਐੱਸ. ਪੀ .ਤਿਵਾੜੀ ਨੇ ਕਿਹਾ ਕਿ ਬਜ਼ੁਰਗ ਪਤੀ-ਪਤਨੀ ਦੇ ਮਾਮਲੇ ਵਿਚ ਨਿਯਮਾਂ ਵਿਚ ਢਿੱਲ ਦੇਣ ਦੀ ਬੇਨਤੀ ਕਰਦੇ ਹੋਏ ਭਾਰਤ ਦੀ ਹੱਜ ਕਮੇਟੀ ਨੂੰ ਇਕ ਪੱਤਰ ਭੇਜਿਆ ਜਾਵੇਗਾ। ਯਾਨੀ ਜੇਕਰ ਪਤਨੀ 62-63 ਸਾਲ ਦੀ ਹੈ, ਤਾਂ ਉਸਨੂੰ ਪਤੀ ਦਾ ਸਾਥੀ ਮੰਨਣ ਲਈ ਇਕ ਪੱਤਰ ਲਿਖਿਆ ਜਾਵੇਗਾ।
Read More : ਅਸੀਮ ਘੋਸ਼ ਹਰਿਆਣਾ ਦੇ ਨਵੇਂ ਰਾਜਪਾਲ ਨਿਯੁਕਤ