ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.9 ਮਾਪੀ ਗਈ
ਫਿਲੀਪੀਨਜ਼, 1 ਅਕਤੂਬਰ : ਦੱਖਣੀ ਏਸ਼ੀਆਈ ਦੇਸ਼ ਫਿਲੀਪੀਨਜ਼ ਵਿਚ ਬੀਤੀ ਰਾਤ ਇਕ ਸ਼ਕਤੀਸ਼ਾਲੀ ਭੂਚਾਲ ਨੇ ਤਬਾਹੀ ਮਚਾਈ। ਇਸ ਕੁਦਰਤੀ ਆਫ਼ਤ ਵਿੱਚ ਕਰੀਬ 60 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਜ਼ਖਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਮੰਗਲਵਾਰ ਰਾਤ 10 ਵਜੇ ਦੇ ਕਰੀਬ ਸੇਬੂ ਸਿਟੀ ਦੇ ਤੱਟ ‘ਤੇ ਇੱਕ ਤੇਜ਼ ਭੂਚਾਲ ਆਇਆ, ਜਿਸ ਕਾਰਨ ਕਈ ਇਮਾਰਤਾਂ ਢਹਿ ਗਈਆਂ। ਇਸ ਭਿਆਨਕ ਭੂਚਾਲ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਹੁਣ ਤੱਕ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਭੂਚਾਲ ਫਿਲੀਪੀਨਜ਼ ਦੇ ‘ਰਿੰਗ ਆਫ਼ ਫਾਇਰ’ ਖੇਤਰ ਵਿੱਚ ਆਇਆ ਸੀ ਅਤੇ ਇਸਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.9 ਮਾਪੀ ਗਈ ਸੀ। ਫਿਲੀਪੀਨ ਸਰਕਾਰ ਦੇ ਅਨੁਸਾਰ ਇਹ ਇਸ ਸਾਲ ਦੀ ਸਭ ਤੋਂ ਵੱਡੀ ਆਫ਼ਤ ਹੈ, ਜਿਸ ਕਾਰਨ ਇੰਨਾ ਵੱਡਾ ਜਾਨੀ ਨੁਕਸਾਨ ਹੋਇਆ ਹੈ।
ਦੇਸ਼ ਦੇ ਭੂਚਾਲ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਸੇਬੂ ਦੇ ਬੋਗੋ ਸ਼ਹਿਰ ਦੇ ਨੇੜੇ ਵਿਸਾਯਾਨ ਸਾਗਰ ਵਿੱਚ ਲਗਭਗ 5 ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸਥਿਤ ਸੀ। ਭੂਚਾਲ ਤੋਂ ਸਭ ਤੋਂ ਵੱਧ ਪ੍ਰਭਾਵਿਤ ਫਿਲੀਪੀਨਜ਼ ਦੇ ਸ਼ਹਿਰ ਸੇਬੂ, ਬੋਹੋਲ, ਸਮਰ, ਬਿਲੀਰਾਨ ਅਤੇ ਨੇਗਰੋਸ ਸਨ।
Read More : ਇੰਡੀਗੋ ਦੀ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ