ਇਕ ਦੀ ਮੌਤ, 2 ਨੌਜਵਾਨ ਜ਼ਖ਼ਮੀ ; ਇਕ ਲੜਕੀ ਲਪਤਾ
ਚੰਬਾ, 21 ਸਤੰਬਰ : ਐਤਵਾਰ ਸਵੇਰੇ ਕਰੀਬ 3 ਵਜੇ ਚੰਬਾ-ਪਠਾਨਕੋਟ ਰਾਸ਼ਟਰੀ ਰਾਜਮਾਰਗ ‘ਤੇ ਪਰੇਲ ਘਰ ਨੇੜੇ ਇਕ ਸਵਿਫਟ ਦੇ ਹਾਦਸਾਗ੍ਰਸਤ ਹੋਣ ਕਾਰਨ ਇਕ ਮੈਡੀਕਲ ਗ੍ਰੈਜੂਏਟ ਇੰਟਰਨ ਦੀ ਮੌਤ ਹੋ ਗਈ, ਜਦੋਂ ਕਿ ਇਕ ਲੜਕੀ ਰਾਵੀ ਨਦੀ ਦੇ ਤੇਜ਼ ਵਹਾਅ ਵਿਚ ਵਹਿ ਗਈ।
ਇਸ ਹਾਦਸੇ ਵਿਚ 2 ਮੈਡੀਕਲ ਗ੍ਰੈਜੂਏਟ ਇੰਟਰਨ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਮੈਡੀਕਲ ਕਾਲਜ ਚੰਬਾ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਡਿਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਚੰਬਾ ਦੇ ਚਾਰ ਮੈਡੀਕਲ ਗ੍ਰੈਜੂਏਟ ਇੰਟਰਨ ਘਰ ਵਾਪਸ ਆ ਰਹੇ ਸਨ। ਕਾਰ ਅਚਾਨਕ ਪਰੇਲ ਨੇੜੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਰਾਵੀ ਨਦੀ ਵਿਚ ਡਿੱਗ ਗਈ। ਹਮੀਰਪੁਰ ਦੇ ਪਿੰਡ ਬਰਸਰ ਦੇ ਰਹਿਣ ਵਾਲੇ ਅਖਿਲੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਸ਼ਿਮਲਾ ਦੇ ਰੋਹੜੂ ਦੀ ਰਹਿਣ ਵਾਲੀ ਇਸ਼ੀਕਾ ਨਦੀ ਦੇ ਤੇਜ਼ ਵਹਾਅ ਵਿਚ ਵਹਿ ਗਈ ਅਤੇ ਲਾਪਤਾ ਹੋ ਗਈ। ਜ਼ਖਮੀਆਂ ਵਿਚ ਸ਼ਿਮਲਾ ਜ਼ਿਲੇ ਦਾ ਰਿਸ਼ਾਂਤ ਮਸਤਾਨਾ ਅਤੇ ਸੋਲਨ ਜ਼ਿਲੇ ਦਾ ਦਿਵਯੰਕ ਸ਼ਾਮਲ ਹਨ।
ਪੁਲਿਸ ਨੂੰ ਪਰੇਲ ਘਰ ਨੇੜੇ ਰਾਵੀ ਨਦੀ ਵਿਚ ਇਕ ਸਵਿਫਟ ਕਾਰ ਦੇ ਡਿੱਗਣ ਦੀ ਸੂਚਨਾ ਮਿਲੀ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
Read More : ਸਰਹੱਦ ਪਾਰ ਕਰਦਾ ਬੰਗਲਾਦੇਸ਼ੀ ਨਾਗਰਿਕ ਗ੍ਰਿਫਤਾਰ