ਟਰਾਲਿਆਂ ਦੀ ਭਿਆਨਕ ਟੱਕਰ ਦੌਰਾਨ ਵਾਪਰਿਆ ਹਾਦਸਾ; ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੁਗਰਾਜ
ਬੀਜਾ, 21 ਅਪ੍ਰੈਲ : ਨੇੜਲੇ ਪਿੰਡ ਜਸਪਾਲੋਂ ਦੇ ਨੌਜਵਾਨ ਦੀ ਕੈਨੇਡਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਸਮਾਜ ਸੇਵੀ ਗੁਰਦਾਸ ਸਿੰਘ ਗੁਰਮ (ਲੱਖੀ) ਅਤੇ ਮ੍ਰਿਤਕ ਨੌਜਵਾਨ ਦੇ ਤਾਇਆ ਜਗਜੀਤ ਸਿੰਘ ਜੀਤਾ ਨੇ ਦੱਸਿਆ ਕਿ 26 ਸਾਲਾ ਨੌਜਵਾਨ ਜੁਗਰਾਜ ਸਿੰਘ ਜੋਗੀ ਪੁੱਤਰ ਸੁਰਿੰਦਰਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਸਾਲ 2017 ’ਚ ਉਜਵਲ ਭਵਿੱਖ ਦੀ ਆਸ ਲੈ ਕੇ ਕੈਨੇਡਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕੈਨੇਡਾ ਵਿਖੇ ਜੁਗਰਾਜ ਸਿੰਘ ਦੇ ਟਰਾਲੇ ਦੀ ਕਿਸੇ ਦੂਜੇ ਟਰਾਲੇ ਨਾਲ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੁਗਰਾਜ ਸਿੰਘ ਜੋਗੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਹਾਦਸੇ ’ਚ ਦੂਜੇ ਟਰਾਲੇ ’ਚ ਸਵਾਰ 2 ਹੋਰ ਪੰਜਾਬੀ ਨੌਜਵਾਨਾਂ ਦੀ ਵੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਕੈਨੇਡਾ ਦੇ ਵਿੰਨੀਪੈਗ ਵਿਖੇ ਆਪਣੀ ਭੈਣ ਕੋਲ ਰਹਿ ਰਿਹਾ ਸੀ। ਨੌਜਵਾਨ ਦੀ ਬੇਵਕਤੀ ਮੌਤ ਕਾਰਨ ਪਿੰਡ ’ਚ ਸੋਗ ਦੀ ਲਹਿਰ ਹੈ।
Read More : ਬਰਨਾਲਾ ਦੇ ਹੋਟਲ ’ਚ ਪੁਲਸ ਦੀ ਛਾਪੇਮਾਰੀ; 10 ਪ੍ਰੇਮੀ ਜੋੜੇ ਇਤਰਾਜ਼ਯੋਗ ਹਾਲਤ ’ਚ ਕਾਬੂ
