ਗੜ੍ਹਸ਼ੰਕਰ ਦੇ ਪਦਰਾਣਾ ਪਿੰਡ ਦੇ ਸਨ ਮ੍ਰਿਤਕ
ਗੜ੍ਹਸ਼ੰਕਰ, 11 ਅਗਸਤ : ਗੜ੍ਹਸ਼ੰਕਰ ਦੇ ਪਿੰਡ ਸਤਨੌਰ ਵਿਖੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਬੀਤੀ ਰਾਤ ਪਿੰਡ ਦੇ ਬਾਹਰਲੇ ਪਾਸੇ ਇਕ ਕਾਲੇ ਰੰਗ ਦੀ ਅਲਟੋ ਕਾਰ ’ਚੋਂ ਭੇਤਭਰੇ ਹਾਲਾਤਾਂ ਵਿਚ ਇਕ ਔਰਤ ਸਮੇਤ ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ।
ਜਾਣਕਾਰੀ ਦਿੰਦੇ ਹੋਏ ਪਿੰਡ ਸਤਨੌਰ ਦੇ ਸਰਪੰਚ ਦੇ ਪਤੀ ਕੁਲਦੀਪ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਮਿਲੀ ਸੀ ਕਿ ਪਿੰਡ ਦੇ ਸਕੂਲ ਕੋਲ ਇਕ ਕਾਲੇ ਰੰਗ ਦੀ ਅਾਲਟੋ ਕਾਰ ਵਿਚ ਔਰਤ ਅਤੇ ਮਰਦ ਦੀਆਂ ਲਾਸ਼ਾਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਥਾਣਾ ਗੜ੍ਹਸ਼ੰਕਰ ਪੁਲਸ ਨੂੰ ਸੂਚਨਾ ਦਿੱਤੀ। ਇਸ ਉਪਰੰਤ ਥਾਣਾ ਗੜ੍ਹਸ਼ੰਕਰ ਤੋਂ ਗਗਨਦੀਪ ਸਿੰਘ ਸੇਖੋਂ ਐੱਸ.ਐੱਚ.ਓ. ਦੀ ਅਗਵਾਈ ਵਿਚ ਪੁਲਸ ਪਾਰਟੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਦਲਵੀਰ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਰਜਨੀ ਪਤਨੀ ਗਿਆਨ ਸਿੰਘ ਪਿੰਡ ਪਦਰਾਣਾ ਦੇ ਤੌਰ ’ਤੇ ਹੋਈ ਹੈ।
ਥਾਣਾ ਗੜ੍ਹਸ਼ੰਕਰ ਪੁਲਸ ਨੇ ਪਿੰਡ ਵਾਸੀਆਂ ਦੀ ਮੱਦਦ ਨਾਲ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਰੱਖ ਦਿੱਤਾ ਗਿਆ ਹੈ ਅਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Read More : ਰਾਹੁਲ, ਪ੍ਰਿਯੰਕਾ ਸਮੇਤ ਕਈ ਕਾਂਗਰਸੀ ਸੰਸਦ ਹਿਰਾਸਤ ’ਚ