12 ਲੋਕ ਦੇ ਕਰੀਬ ਲੋਕ ਜ਼ਖਮੀ, ਰਾਹਤ ਅਤੇ ਬਚਾਅ ਕਾਰਜ ਜਾਰੀ
ਬੈਂਗਲੁਰੂ, 15 : ਬੈਂਗਲੁਰੂ ਵਿਚ ਇਕ ਸਿਲੰਡਰ ਫਟਣ ਨਾਲ 10 ਸਾਲਾ ਬੱਚੇ ਦੀ ਮੌਤ ਹੋ ਗਈ, ਜਦਕਿ ਇਸ ਘਟਨਾ ਵਿਚ 12 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਇਹ ਘਟਨਾ ਕੇਂਦਰੀ ਬੈਂਗਲੁਰੂ ਦੇ ਵਿਲਸਨ ਗਾਰਡਨ ਦੇ ਚਿਨਯਨਪਾਲਿਆ ਵਿੱਚ ਵਾਪਰੀ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਨੇੜਲੇ ਕਈ ਘਰਾਂ ਦੀਆਂ ਐਸਬੈਸਟਸ ਸ਼ੀਟ ਦੀਆਂ ਛੱਤਾਂ ਟੁੱਟ ਗਈਆਂ ਅਤੇ ਕੰਧਾਂ ਵੀ ਡਿੱਗ ਗਈਆਂ। ਇਹ ਇੱਕ ਸੰਘਣੀ ਆਬਾਦੀ ਵਾਲਾ ਰਿਹਾਇਸ਼ੀ ਇਲਾਕਾ ਹੈ, ਜਿੱਥੇ ਘਰ ਇੱਕ ਦੂਜੇ ਦੇ ਨਾਲ ਲੱਗਦੇ ਹਨ।
ਪੁਲਿਸ ਅਨੁਸਾਰ ਜਿਸ ਇਲਾਕੇ ਵਿਚ ਇਹ ਸਿਲੰਡਰ ਫਟਿਆ ਉਹ ਸੰਘਣੀ ਆਬਾਦੀ ਵਾਲਾ ਰਿਹਾਇਸ਼ੀ ਇਲਾਕਾ ਹੈ। ਇਸ ਘਟਨਾ ਕਾਰਨ ਲੋਕ ਘਬਰਾ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਕਤ ਘਰ ਵਿਚ ਤਿੰਨ ਮੈਂਬਰਾਂ ਦਾ ਇਕ ਪਰਿਵਾਰ ਕਿਰਾਏ ‘ਤੇ ਰਹਿ ਰਿਹਾ ਸੀ। ਇਸ ਦੌਰਾਨ ਸ਼ਹਿਰ ਦੇ ਪੁਲਿਸ ਕਮਿਸ਼ਨਰ ਸੀਮੰਤ ਕੁਮਾਰ ਸਿੰਘ ਨੇ ਕਿਹਾ ਕਿ ਉਹ ਵਿਅਕਤੀ ਇਕ ਮਜ਼ਦੂਰ ਹੈ ਅਤੇ ਆਮ ਵਾਂਗ ਸਵੇਰੇ ਕੰਮ ‘ਤੇ ਚਲਾ ਗਿਆ ਸੀ। ਮਾਂ ਅਤੇ ਬੱਚਾ ਘਰ ਵਿਚ ਜ਼ਖਮੀ ਹੋ ਗਏ ਸਨ ਪਰ ਮਰਨ ਵਾਲਾ ਲੜਕਾ ਗੁਆਂਢੀ ਘਰ ਵਿਚ ਸੀ।
ਪੁਲਿਸ ਨੂੰ ਅੱਜ ਸਵੇਰੇ 8:30 ਵਜੇ ਇਸ ਘਟਨਾ ਦੀ ਜਾਣਕਾਰੀ ਮਿਲੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਫਾਇਰ ਵਿਭਾਗ ਦੇ ਸੂਤਰਾਂ ਅਨੁਸਾਰ, ਸਿਲੰਡਰ ਫਟਣ ਕਾਰਨ 8-10 ਘਰ ਢਹਿ ਗਏ। ਧਮਾਕਾ ਸਿਲੰਡਰ ਦੇ ਲੀਕ ਹੋਣ ਕਾਰਨ ਹੋਇਆ ਹੋਣ ਦਾ ਸ਼ੱਕ ਹੈ।
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਪੁਲਿਸ ਕਮਿਸ਼ਨਰ ਸਿਮੰਤ ਕੁਮਾਰ ਸਿੰਘ ਨੇ ਮੌਕੇ ਦਾ ਦੌਰਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਜ਼ਖਮੀਆਂ ਦੇ ਇਲਾਜ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ ਅਤੇ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
Read More : ਪੰਜਾਬ ਦੀ ਧਰਤੀ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ : ਸਪੀਕਰ ਸੰਧਵਾਂ