ਕੈਨੇਡਾ

ਕੈਨੇਡਾ ’ਚ ਸੀਤ ਲਹਿਰ ਨੇ 50 ਸਾਲ ਦਾ ਰਿਕਾਰਡ ਟੁੱਟਿਆ

ਯੂਕੋਨ ’ਚ ਤਾਪਮਾਨ ਮਾਈਨਸ 55.7 ਡਿਗਰੀ ਸੈਲਸੀਅਸ ਦਰਜ

ਨਵੀਂ ਦਿੱਲੀ, 31 ਦਸੰਬਰ : ਕੈਨੇਡਾ ਇਸ ਸਮੇਂ ਭਿਆਨਕ ਸੀਤਲਹਿਰ ਦੀ ਲਪੇਟ ਵਿਚ ਹੈ। ਦੇਸ਼ ਦੇ ਯੂਕੋਨ ਖੇਤਰ ’ਚ ਤਾਪਮਾਨ ਮਾਈਨਸ 55.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ 50 ਸਾਲਾਂ ਦਾ ਸਭ ਤੋਂ ਘੱਟ ਤਾਪਮਾਨ ਮੰਨਿਆ ਜਾ ਰਿਹਾ ਹੈ।

ਜ਼ਿਆਦਾ ਠੰਢ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਸ ਕੜਾਕੇ ਦੀ ਠੰਢ ’ਚ ਸੜਕੀ ਆਵਾਜਾਈ, ਬਿਜਲੀ ਸਪਲਾਈ ਅਤੇ ਰੋਜ਼ਾਨਾ ਦੀਆਂ ਸਰਗਰਮੀਆਂ ’ਤੇ ਅਸਰ ਪਿਆ ਹੈ। ਕਈ ਇਲਾਕਿਆਂ ਵਿਚ ਮਸ਼ੀਨਾਂ ਅਤੇ ਵਾਹਨ ਤੱਕ ਜੰਮ ਗਏ ਹਨ।

ਪ੍ਰਸ਼ਾਸਨ ਨੇ ਲੋਕਾਂ ਨੂੰ ਬਿਨਾਂ ਕਿਸੇ ਲੋੜ ਤੋਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ ਅਤੇ ਐਮਰਜੈਂਸੀ ਸੇਵਾਵਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਮੌਸਮ ਮਾਹਿਰਾਂ ਅਨੁਸਾਰ ਇਹ ਤਾਪਮਾਨ ਆਮ ਫ੍ਰੀਜ਼ਰ ਤਾਪਮਾਨ ਨਾਲੋਂ ਵੀ ਬਹੁਤ ਘੱਟ ਹੈ, ਜਿਸ ਨਾਲ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਹੋ ਸਕਦਾ ਹੈ। ਇਹ ਸੀਤਲਹਿਰ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿਣ ਦੀ ਉਮੀਦ ਹੈ।

Read More : 15,000 ਰੁਪਏ ਰਿਸ਼ਵਤ ਲੈਂਦਾ ਬਲਾਕ ਅਧਿਕਾਰੀ ਗ੍ਰਿਫ਼ਤਾਰ

Leave a Reply

Your email address will not be published. Required fields are marked *