ਰੋਮ

ਜੈ ਭੋਲੇਨਾਥ ਦੇ ਜੈਕਾਰਿਆਂ ਨਾਲ ਗੂੰਜਿਆ ਲਵੀਨਿਓ ਸ਼ਹਿਰ

ਸੰਗਤਾਂ ਨੇ ਧੂਮ-ਧਾਮ ਨਾਲ ਮਨਾਈ ਮਹਾਸ਼ਿਵਰਾਤਰੀ

ਰੋਮ, 20 ਫਰਵਰੀ : ਇਟਲੀ ਵਿੱਚ ਸਨਾਤਨ ਸਮਾਜ ਵੱਲੋਂ ਮਹਾਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਾਲ 2011 ਤੋਂ ਇਟਲੀ ਵਿੱਚ ਰਜਿਸਟਰਡ ਸਨਾਤਨ ਧਰਮ ਸੰਸਥਾ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ਦੀ ਲੜੀ ਤਹਿਤ ਇਸ ਵਾਰ ਵੀ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਲਾਸਓ ਸੂਬੇ ਦੇ ਪ੍ਰਸਿੱਧ ਸ੍ਰੀ ਸਨਾਤਨ ਧਰਮ ਮੰਦਰ ਲਵੀਨਿਓ ਵਿਖੇ ਸਵੇਰ ਤੋਂ ਦੇਰ ਰਾਤ ਤੱਕ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।

ਮਹਾਸ਼ਿਵਰਾਤਰੀ ਦੇ ਸ਼ੁਭ ਦਿਹਾੜੇ ‘ਤੇ ਇਲਾਕੇ ਭਰ ਦੀਆਂ ਸੰਗਤਾਂ ਨੇ ਮੰਦਰ ਵਿੱਚ ਹਾਜ਼ਰੀ ਭਰੀ, ਜਿਸ ਨਾਲ ਪੂਰਾ ਲਵੀਨਿਓ ਸ਼ਹਿਰ ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਪ੍ਰਸਿੱਧ ਭਜਨ ਮੰਡਲੀਆਂ ਨੇ ਭਗਵਾਨ ਸ਼ਿਵ ਦੇ ਭਜਨ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸ਼ਰਧਾਲੂ ਘੰਟਿਆਂ ਬੱਧੀ ਭਗਤੀ ਵਿੱਚ ਲੀਨ ਨਜ਼ਰ ਆਏ।

ਪੂਜਾ ਦੀ ਸਾਰੀ ਰਸਮ ਮੰਦਰ ਦੇ ਪੰਡਤ ਅਵਿਸ਼ੇਕ ਸ਼ਾਸਤਰੀ ਵੱਲੋਂ ਵਿਧੀਪੂਰਵਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ। ਮੰਦਰ ਕਮੇਟੀ ਵੱਲੋਂ ਇਸ ਮੌਕੇ ਨਿਸ਼ਕਾਮ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਸੰਗਤਾਂ ਲਈ ਭੋਲੇ ਨਾਥ ਦੇ ਅਨੇਕਾਂ ਕਿਸਮ ਦੇ ਅਤੁੱਟ ਭੰਡਾਰੇ ਵਰਤਾਏ ਗਏ। ਮੰਦਰ ਕਮੇਟੀ ਨੇ ਕਿਹਾ ਕਿ ਅਜਿਹੇ ਉਪਰਾਲੇ ਸੰਗਤਾਂ ਨੂੰ ਆਪਣੇ ਸਨਾਤਨ ਧਰਮ ਅਤੇ ਅਮੀਰ ਵਿਰਸੇ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

Read More : ਬੀ.ਐੱਸ.ਸੀ. ਦੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ ’ਚ ਲਿਆ ਫਾਹਾ, ਮੌਤ

Leave a Reply

Your email address will not be published. Required fields are marked *