ਸੀਐਮ ਮਾਨ ਵੱਲੋਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਕੋਲ ਖਰੀਦ ਨਿਯਮਾਂ ‘ਚ ਢਿੱਲ ਦੀ ਮੰਗ
ਪੰਜਾਬ, 12 ਅਪ੍ਰੈਲ : ਪੰਜਾਬ ਵਿੱਚ ਮੀਂਹ ਕਾਰਨ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਖਪਤਕਾਰ ਮਾਮਲੇ ਅਤੇ ਖੁਰਾਕ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਪੀ.ਕੇ. ਸਿੰਘ ਦੀ ਅਗਵਾਈ ਹੇਠ 9 ਮੈਂਬਰਾਂ ਵਾਲੀ ਟੀਮ ਅੱਜ ਸੂਬੇ ਦਾ ਦੌਰਾ ਕਰੇਗੀ। ਇਸ ਟੀਮ ਵਿੱਚ ਭਾਰਤੀ ਖੁਰਾਕ ਨਿਗਮ (FCI) ਅਤੇ ਰਾਜ ਸਰਕਾਰ ਦੇ ਅਧਿਕਾਰੀ ਸ਼ਾਮਲ ਹਨ, ਜੋ ਕਣਕ ਦੇ ਨਮੂਨੇ ਇਕੱਠੇ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕਰਕੇ ਖਰੀਦ ਨਿਯਮਾਂ ਵਿੱਚ ਢਿੱਲ ਮੰਗੀ ਹੈ, ਤਾਂ ਜੋ ਕਿਸਾਨਾਂ ਦੀ ਫਸਲ 2,585 ਰੁਪਏ ਐਮ.ਐਸ.ਪੀ. ਤੋਂ ਘੱਟ ਨਾ ਵਿਕੇ। ਕੇਂਦਰ ਨੇ ਪਹਿਲਾਂ ਰਾਜਸਥਾਨ ਨੂੰ ਇਹ ਵਿਕਲਪ ਦਿੱਤਾ ਸੀ।
ਸੂਬੇ ਵਿੱਚ ਲਗਭਗ 1.30 ਲੱਖ ਏਕੜ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੰਡੀਆਂ ਵਿੱਚ ਆ ਰਹੀ ਕਣਕ ਵਿੱਚ ਨਮੀ 15 ਫੀਸਦੀ ਤੱਕ ਹੈ ਅਤੇ 60 ਫੀਸਦੀ ਤੱਕ ਚਮਕ ਦੀ ਕਮੀ ਪਾਈ ਗਈ ਹੈ। ਪੰਜਾਬ ਸਰਕਾਰ ਇਸ ਸਬੰਧੀ ਆਪਣਾ ਵਿਸ਼ੇਸ਼ ਸਰਵੇਖਣ ਵੀ ਕਰਵਾ ਰਹੀ ਹੈ।
Read More : “ਮੇਰਾ ਘਰ ਮੇਰੇ ਨਾਮ” ਸਕੀਮ ਤਹਿਤ 53 ਲਾਭਪਾਤਰੀਆਂ ਨੂੰ ਮਿਲੇ ਮਾਲਕਾਨਾ ਹੱਕ : ਅਮਨ ਅਰੋੜਾ
