Accident

ਕਾਲਕਾ ਨੇੜੇ ਪੰਜਾਬ ਦੇ ਨੌਜਵਾਨਾਂ ਦੀ ਕਾਰ ਖੱਡ ’ਚ ਡਿੱਗੀ; ਇਕ ਨੌਜਵਾਨ ਦੀ ਮੌਤ

ਹਿਮਾਚਲ ਪ੍ਰਦੇਸ਼ ਤੋਂ ਪ੍ਰੋਗਰਾਮ ਕਰ ਕੇ ਵਾਪਸ ਆ ਰਹੇ ਸਨ ਨੌਜਵਾਨ, 4 ਜ਼ਖ਼ਮੀ

ਕਾਲਕਾ, 23 ਫਰਵਰੀ : ਹਿਮਾਚਲ ਪ੍ਰਦੇਸ਼ ਤੋਂ ਡੀ.ਜੇ. ਦਾ ਪ੍ਰੋਗਰਾਮ ਕਰ ਕੇ ਵਾਪਸ ਆ ਰਹੇ ਪੰਜਾਬ ਦੇ ਨੌਜਵਾਨਾਂ ਦੀ ਕਾਰ ਕਾਲਕਾ ਨੇੜੇ ਬੇਕਾਬੂ ਹੋ ਕੇ ਖੱਡ ’ਚ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦੇ ਚਾਰ ਸਾਥੀ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਪਿੰਡ ਘਰਾਚੋਂ ਦੇ ਰਹਿਣ ਵਾਲੇ ਲਵੀ (22) ਪੁੱਤਰ ਕੇਵਲ ਸਿੰਘ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਲਵੀ ਆਪਣੇ ਸਾਥੀਆਂ ਨਾਲ ਹਿਮਾਚਲ ਪ੍ਰਦੇਸ਼ ’ਚ ਪ੍ਰੋਗਰਾਮ ਨਿਪਟਾ ਕੇ ਦੇਰ ਰਾਤ ਵਾਪਸ ਮੁੜ ਰਿਹਾ ਸੀ। ਕਾਲਕਾ-ਚੰਡੀਗੜ੍ਹ ਸੜਕ ’ਤੇ ਕਾਲਕਾ ਦੇ ਕੋਲ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਰਾਹੀਂ ਸਾਰਿਆਂ ਨੂੰ ਕਾਲਕਾ ਦੇ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਲਵੀ ਨੇ ਦਮ ਤੋੜ ਦਿੱਤਾ।

ਜ਼ਖ਼ਮੀਆਂ ’ਚ ਡੀ.ਜੇ. ਮਾਲਕ ਅਵਤਾਰ ਸਿੰਘ (ਘਰਾਚੋਂ), ਬਿੰਦੂ (ਭਵਾਨੀਗੜ੍ਹ), ਗੁਰਸੇਵਕ ਸਿੰਘ (ਨਾਗਰੀ) ਅਤੇ ਇਕ ਹੋਰ ਨੌਜਵਾਨ ਸ਼ਾਮਲ ਹੈ। ਇਨ੍ਹਾਂ ਚਾਰਾਂ ਨੂੰ ਗੰਭੀਰ ਹਾਲਤ ’ਚ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

Read More : ਸੁਖਪਾਲ ਖਹਿਰਾ ਦੇ ਦਫ਼ਤਰ ਕੋਲ ਪ੍ਰਸ਼ਾਸਨ ਨੇ ਚਲਾਇਆ ਪੀਲਾ ਪੰਜਾ, ਢਾਹੀ ਪਾਰਕਿੰਗ ਦੀ ਕੰਧ

Leave a Reply

Your email address will not be published. Required fields are marked *