90 ਫੁੱਟ ਦੀ ਉਚਾਈ ’ਤੇ ਲਟਕਿਆ ਨੌਜਵਾਨ
ਫਾਜ਼ਿਲਕਾ, 31 ਦਸੰਬਰ : ਪਿੰਡ ਗਿੱਦੜਾਂਵਾਲੀ ਵਿਖੇ ਸਥਾਨਕ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਣ ਦੌਰਾਨ ਕੇਬਲ ਤਾਰ ਟੁੱਟਣ ਕਾਰਨ 90 ਫੁੱਟ ਦੀ ਉਚਾਈ ’ਤੇ ਅਟਕੇ ਨੌਜਵਾਨ ਨੂੰ ਭਾਰੀ ਮੁਸ਼ੱਕਤ ਬਾਅਦ ਹੇਠਾਂ ਉਤਾਰਿਆ ਗਿਆ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਜ਼ਿਲੇ ਦੇ ਪਿੰਡ ਗਿੱਦੜਾਂਵਾਲੀ ਦਾ ਇਕ ਨੌਜਵਾਨ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਚੋਲਾ ਚੜ੍ਹਾਉਣ ਲਈ ਨਿਸ਼ਾਨ ਸਾਹਿਬ ਉੱਪਰ ਚੜਿਆ ਸੀ। ਇਸ ਦੌਰਾਨ ਅਚਾਨਕ ਤਾਰ ਟੁੱਟਣ ਕਾਰਨ ਨੌਜਵਾਨ ਉੱਪਰ ਹੀ 90 ਫੁੱਟ ਦੀ ਉਚਾਈ ’ਤੇ ਅਟਕ ਗਿਆ।
ਇਸ ਸਬੰਧੀ ਸੂਚਨਾ ਜ਼ਿਲਾ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ’ਤੇ ਫੌਰਨ ਕਾਰਵਾਈ ਕਰਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਆਰਮੀ ਦੀ ਅਮੋਘ ਡਵੀਜ਼ਨ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਕੀਤਾ। ਆਰਮੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੜੀ ਸੂਝ-ਬੂਝ ਅਤੇ ਦਲੇਰੀ ਨਾਲ ਕਾਫੀ ਉਚਾਈ ’ਤੇ ਅਟਕੇ ਨੌਜਵਾਨ ਨੂੰ ਰੈਸਕਿਊ ਕਰ ਕੇ ਹੇਠਾਂ ਉਤਾਰਿਆ ਗਿਆ ਅਤੇ ਉਹ ਹੁਣ ਪੂਰੀ ਤਰ੍ਹਾਂ ਠੀਕ ਹੈ।
Read More : ਵੱਡਾ ਹਾਦਸਾ ; ਸੁਰੰਗ ਵਿਚ ਲੋਕੋ ਟਰੇਨ ਅਤੇ ਮਾਲਗੱਡੀ ਦੀ ਹੋਈ ਟੱਕਰ
