ਰੈਸਕਿਊ ਆਪ੍ਰੇਸ਼ਨ ਜਾਰੀ
ਸ਼੍ਰੀਨਗਰ, 30 ਜੁਲਾਈ : ਜੰਮੂ-ਕਸ਼ਮੀਰ ਦੇ ਜ਼ਿਲਾ ਗੰਦਰਬਲ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਆਈ. ਟੀ. ਬੀ. ਪੀ,. ਸੁਰੱਖਿਆ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਸਿੰਧ ਨਦੀ ਵਿਚ ਡਿੱਗ ਗਈ। ਇਸ ਦੌਰਾਨ ਰੈਸਕਿਊ ਆਪ੍ਰੇਸ਼ਨ ਜਾਰੀ।
ਅਧਿਕਾਰੀਆਂ ਨੇ ਦੱਸਿਆ ਕਿ ਆਈ. ਟੀ. ਬੀ. ਪੀ. ਜਵਾਨਾਂ ਨੂੰ ਲੈ ਕੇ ਜਾ ਰਹੀ ਬੱਸ ਭਾਰੀ ਬਾਰਿਸ਼ ਦੌਰਾਨ ਗੰਦਰਬਲ ਜ਼ਿਲ੍ਹੇ ਦੇ ਕੁਲਨ ਵਿਚ ਸਿੰਧ ਨਦੀ ਵਿਚ ਡਿੱਗ ਗਈ। ਉਨ੍ਹਾਂ ਕਿਹਾ ਕਿ ਸਬੰਧਤ ਏਜੰਸੀਆਂ ਦੁਆਰਾ ਬੱਸ ਵਿਚ ਸਵਾਰ ਜਵਾਨਾਂ ਦੀ ਖੋਜ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਕੋਈ ਵੀ ਵਿਅਕਤੀ ਨਹੀਂ ਮਿਲਿਆ ਹੈ।
Read More : ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਰੇਲ ਮੰਤਰੀ ਵੈਸ਼ਨਵ ਨਾਲ ਕੀਤੀ ਮੁਲਾਕਾਤ