ਛੱਕਾ ਮਾਰਨ ਤੋਂ ਬਾਅਦ ਪਿੱਚ ’ਤੇ ਡਿੱਗਿਆ
ਫਿਰੋਜ਼ਪੁਰ, 29 ਜੂਨ -: ਫਿਰੋਜ਼ਪੁਰ ਵਿਚ ਕ੍ਰਿਕਟ ਮੈਦਾਨ ’ਚ ਇਕ ਮੰਦਭਾਗੀ ਘਟਨਾ ਵਪਾਰੀ, ਜਿਥੇ ਕ੍ਰਿਕਟ ਖੇਡਦੇ ਇਕ ਨੌਜਵਾਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਗੁਰੂ ਸਹਾਏ ਦੇ ਡੀ. ਏ. ਵੀ. ਸਕੂਲ ਦੀ ਗਰਾਊਂਡ ’ਚ ਕ੍ਰਿਕਟ ਖੇਡਦੇ ਸਮੇਂ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਬੱਲੇਬਾਜ਼ੀ ਕਰ ਰਿਹਾ ਸੀ। ਉਹ ਅਚਾਨਕ ਖੇਡ ਦੌਰਾਨ ਡਿੱਗ ਪਿਆ। ਗਰਾਊਂਡ ’ਚ ਮੌਜੂਦ ਖਿਡਾਰੀਆਂ ਨੇ ਤੁਰੰਤ ਉਸਦੀ ਮਦਦ ਕੀਤੀ ਅਤੇ ਉਸਨੂੰ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਹੋਸ਼ ਨਹੀਂ ਆਇਆ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਪਤਾ ਲੱਗਾ ਕਿ ਮ੍ਰਿਤਕ ਤਰਖਾਣ ਦਾ ਕੰਮ ਕਰਦਾ ਸੀ। ਉਹ ਬਹੁਤ ਕ੍ਰਿਕਟ ਖੇਡਦਾ ਸੀ। ਇਸ ਦੌਰਾਨ ਉਸਦੇ ਦੋਸਤ ਉਸਦੀ ਵੀਡੀਓ ਬਣਾ ਰਹੇ ਸਨ ਪਰ ਕਿਸੇ ਨੇ ਨਹੀਂ ਸੋਚਿਆ ਸੀ ਕਿ ਉਹ ਇਸ ਤਰ੍ਹਾਂ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮਰ ਜਾਵੇਗਾ।
Read More : ਪਾਣੀ ਨਾਲ ਭਰੇ ਖੱਡੇ ’ਚ ਡੁੱਬਣ ਨਾਲ 2 ਬੱਚੀਆਂ ਦੀ ਮੌਤ