ਐੱਨ.ਡੀ,.ਆਰ.ਐੱਫ. ਟੀਮ ਤੇ ਏਅਰਫੋਰਸ ਦੇ ਹੈਲੀਕਪਟਰ ਦੀ ਮੱਦਦ ਨਾਲ ਕੱਢੀ
ਪਠਾਨਕੋਟ, 30 ਅਗਸਤ : ਬੀਤੇ ਚਾਰ ਦਿਨ ਪਹਿਲਾਂ ਰਾਵੀ ਦਰਿਆ ਵਿਚ ਆਏ ਹੜ੍ਹ ਕਾਰਨ ਫ਼ਲੱਡ ਕੰਟਰੋਲ ਗੇਟ ਟੁੱਟਣ ਕਰ ਕੇ ਸਿੰਚਾਈ ਵਿਭਾਗ ਦਾ ਮੁਲਾਜ਼ਮ ਵਿਨੋਦ ਪਰਾਸ਼ਰ ਵਾਸੀ ਪਿੰਡ ਸਰੋਤਰੀ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼ ) ਦਰਿਆ ’ਚ ਡਿੱਗ ਕੇ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ ਅੱਜ ਮਿਲ ਗਈ ਹੈ। ਐਨਡੀਆਰ ਐਫ ਟੀਮ ਅਤੇ ਏਅਰਫੋਰਸ ਦੇ ਹੈਲੀਕਪਟਰ ਦੀ ਮੱਦਦ ਨਾਲ ਵੱਲੋਂ ਗੇਟਾਂ ’ਚੋਂ ਲਾਸ਼ ਕੱਢਣ ਲਈ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ।
ਮੌਕੇ ’ਤੇ ਪਹੁੰਚੇ ਮ੍ਰਿਤਕ ਵਿਨੋਦ ਪਰਾਸ਼ਰ ਦੇ ਪਰਿਵਾਰਿਕ ਮੈਂਬਰ ਪੁੱਤਰ ਸੁਮੀਤ ਪਰਾਸ਼ਰ ਅਤੇ ਸਾਹਿਲ ਪਰਾਸ਼ਰ ਅਤੇ ਚਚੇਰਾ ਭਰਾ ਉਮਾਂ ਕਾਂਤ ਡੋਗਰਾ ਨੇ ਜਾਣਕਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਸਿੰਚਾਈ ਵਿਭਾਗ ਮਾਧੋਪੁਰ ਵਿਖੇ ਨੌਕਰੀ ਕਰਦੇ ਸੀ ਅਤੇ ਬੀਤੇ 27 ਅਗਸਤ ਨੂੰ ਆਏ ਹੜ ਵਿੱਚ ਗੇਟ ਟੁੱਟਣ ਸਮੇਂ ਉਨ੍ਹਾਂ ਦੇ ਪਿਤਾ ਲਾਪਤਾ ਹੋਣ ਦੀ ਸੂਚਨਾਂ ਮਿਲੀ ਸੀ ਦਰਿਆ ਵਿੱਚ ਪਾਣੀ ਜ਼ਿਆਦਾ ਹੋਣ ਕਰਕੇ ਪਤਾ ਨਹੀਂ ਸੀ ਲੱਗ ਸਕਿਆ।
ਅੱਜ ਸਾਨੂੰ ਫੇਰ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਪਿਤਾ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ ਗਈ ਅਤੇ ਪ੍ਰਸ਼ਾਸ਼ਨ ਵੱਲੋਂ ਲਾਸ਼ ਕੱਢਣ ਲਈ ਬਹੁਤ ਸਹਿਯੋਗ ਦਿੱਤਾ ਗਿਆ ਉੱਥੇ ਹੀ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਨੋਦ ਕੁਮਾਰ ਦੇ ਪਰਿਵਾਰਿਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਅਤੇ ਵਿਨੋਦ ਕੁਮਾਰ ਨੂੰ ਇਸ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ। ਮ੍ਰਿਤਕ ਵਿਨੋਦ ਦੀ ਰਾਵੀ ਦਰਿਆ ’ਚੋਂ ਲਾਸ਼ ਕੱਢਣ ਤੋਂ ਬਾਅਦ ਸਿਵਲ ਹਸਪਤਾਲ ਪਠਾਨਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ।
Read More : ਪਾਕਿ ਪੰਜਾਬ ’ਚ ਹੜ੍ਹਾਂ ਕਾਰਨ 25 ਲੋਕਾਂ ਦੀ ਮੌਤ