ਬਰਨਾਲਾ, 7 ਸਤੰਬਰ : ਜ਼ਿਲਾ ਬਰਨਾਲਾ ਵਿਤ ਪੈਂਦੇ ਮਾਨਾ ਪਿੰਡੀ ‘ਚ ਬੰਦ ਪਏ ਢਾਬੇ ਵਿਚੋਂ ਇਕ ਲਟਕਦੀ ਲਵਾਰਿਸ਼ ਵਿਅਕਤੀ ਲਾਸ਼ ਮਿਲਣ ਕਾਰਨ ਸਨਸਨੀ ਫੈਲ ਗਈ। ਮੌਕੇ ‘ਤੇ ਪਹੁੰਚੇ ਥਾਣਾ ਧਨੌਲਾ ਦੇ ਮੁਖੀ ਇੰਸਪੈਕਟਰ ਲਖਬੀਰ ਸਿੰਘ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖੀ ਗਈ ਹੈ।
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿਚ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ ਤੇ ਮ੍ਰਿਤਕ ਕੋਲੋਂ ਇਕ ਵੇਟਰ ਦੇ ਕੱਪੜੇ ਵੀ ਮਿਲੇ ਹਨ, ਉਨ੍ਹਾਂ ਕਿਹਾ ਕਿ ਜੇਕਰ ਇਸ ਵਿਅਕਤੀ ਨੂੰ ਕੋਈ ਜਾਣਦਾ ਹੈ ਤਾਂ ਥਾਣਾ ਧਨੌਲਾ ਸੂਚਿਤ ਕੀਤਾ ਜਾਵੇ।
Read More : ਸੋਨੀਆ ਮਾਨ ਵੱਲੋਂ ਸੱਪ ਦੇ ਡੰਗਣ ਨਾਲ ਮਰੇ ਬੱਚੇ ਦੇ ਪਰਿਵਾਰ ਨੂੰ 4 ਲੱਖ ਦਾ ਚੈੱਕ ਭੇਟ