2 ਚੱਕਰ ਲਗਾਉਣ ਤੋਂ ਬਾਅਦ ਫਿਰ ਰੋਕੀ
ਬਹਿਰਾਮਪੁਰ, 31 ਅਗਸਤ : ਕਰੀਬ ਇਕ ਹਫਤੇ ਤੋਂ ਪਹਿਲਾ ਅਚਾਨਕ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਵੱਧਣ ਕਾਰਨ ਜਿੱਥੇ ਰਾਵੀ ਦਰਿਆ ਦੇ ਪਾਰਲੇ ਪਾਸੇ ਵਸੇ 7 ਪਿੰਡਾਂ ਦੇ ਲੋਕਾਂ ਦੀ ਆਉਣ ਜਾਣ ਦੀ ਸਹੂਲਤ ਲਈ ਮਕੌੜਾ ਪੱਤਣ ਤੋਂ ਚੱਲਣ ਵਾਲੀ ਕਿਸ਼ਤੀ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤੀ ਗਈ ਸੀ ਕਿਉਂਕਿ ਪਾਣੀ ਦਾ ਪੱਧਰ ਕਾਫੀ ਵੱਧਣ ਕਾਰਨ ਆਲੇ ਦੁਆਲੇ ਦੇ ਇਲਾਕੇ ਅੰਦਰ ਹੜ੍ਹ ਦੀ ਸਥਿਤੀ ਹੋਣ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਅੱਜ ਰਾਵੀ ਦਰਿਆ ’ਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਮੁੜ ਮਕੌੜਾ ਪੱਤਣ ’ਤੇ ਕਿਸ਼ਤੀ ਚਲਾਈ ਗਈ, ਜਿਸ ਰਾਹੀਂ ਪਾਰਲੇ ਪਾਸੇ ਵਸੇ ਲੋਕਾਂ ਦੇ ਰਿਸ਼ਤੇਦਾਰਾਂ ਵੱਲੋਂ ਲੋਕਾਂ ਲਈ ਰਾਸ਼ਨ ਸਮੇਤ ਹੋਰ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ ਪਰ ਜਦ ਕਿਸ਼ਤੀ ਸਿਰਫ ਦੋ ਚੱਕਰ ਹੀ ਲਗਾਏ ਤਾਂ ਰਾਵੀ ਦਰਿਆ ’ਚ ਮੁੜ ਪਾਣੀ ਦਾ ਪੱਧਰ ਵੱਧਣਾ ਸ਼ੁਰੂ ਹੋ ਗਿਆ ਕਿਉਂਕਿ ਪਿਛੇ ਡੈਮਾਂ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਪ੍ਰਸ਼ਾਸਨ ਨੂੰ ਰਾਵੀ ਦਰਿਆ ’ਚ ਮੁੜ 52 ਹਜ਼ਾਰ ਕਿਊਸਿਕ ਦੇ ਕਰੀਬ ਪਾਣੀ ਛੱਡਣਾ ਪਿਆ, ਜਿਸ ਕਾਰਨ ਮੁੜ ਕਿਸ਼ਤੀ ਬੰਦ ਕਰ ਦਿੱਤੀ ਗਈ
ਇਸ ਸਬੰਧੀ ਰਾਵੀ ਦਰਿਆ ਤੇ ਮੌਜੂਦ ਕਿਸ਼ਤੀ ਦੇ ਮਲਾਹ ਨਛੱਤਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਵੱਧਣ ਕਾਰਨ ਕਿਸ਼ਤੀ ਰੋਕ ਦਿੱਤੀ ਗਈ ਹੈ, ਜਦ ਹੀ ਪਾਣੀ ਦਾ ਪੱਧਰ ਘਟਦਾ ਹੈ ਤਾਂ ਕਿਸ਼ਤੀ ਮੁੜ ਚਾਲੂ ਕਰ ਜਾਵੇਗੀ।
Read More : ਗੁਰਦੁਆਰਾ ਸਾਹਿਬ ਤੋਂ ਘਰ ਆ ਰਹੀ ਔਰਤ ਨਾਲ ਵਾਪਰਿਆ ਹਾਦਸਾ
