ਟਾਂਡਾ ਉੜਮੁੜ, 14 ਅਗਸਤ : ਵੀਰਵਾਰ ਸਵੇਰੇ 11 ਵਜੇ ਦੇ ਕਰੀਬ ਅਣਪਛਾਤੇ ਹਮਲਾਵਰਾਂ ਨੇ ਸਟੇਟ ਬੈਂਕ ਆਫ ਇੰਡੀਆ ਨੇੜੇ ਇਕ ਪ੍ਰਾਪਰਟੀ ਡੀਲਰ ਦੇ ਦਫਤਰ ਵਿਚ ਵੜ ਕੇ ਫਾਇਰਿੰਗ ਕਰ ਦਿੱਤੀ | ਜਿਸ ਕਾਰਨ ਉਸਦੇ ਗੋਲੀ ਲੱਗਣ ਕਾਰਨ ਬਾਂਹ ਅਤੇ ਢਿੱਡ ’ਤੇ ਜ਼ਖਮ ਹੋਏ ਹਨ |
ਗੋਲੀ ਲੱਗਣ ਕਾਰਨ ਜ਼ਖਮੀ ਹੋਏ ਸੰਦੀਪ ਸੈਣੀ ਪੁੱਤਰ ਜੋਗਿੰਦਰ ਸਿੰਘ ਵਾਸੀ ਨੇੜੇ ਬਾਬਾ ਬੂਟਾ ਭਗਤ ਮੰਦਰ ਉੜਮੁੜ ਨੂੰ ਸਥਾਨਕ ਲੋਕਾਂ ਤੇ ਦੁਕਾਨਦਾਰਾਂ ਨੇ ਮਦਦ ਕਰ ਕੇ ਸਰਕਾਰੀ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮੁੱਢਲੀ ਮੈਡੀਕਲ ਮਦਦ ਦਿੱਤੀ ਅਤੇ ਉਸਨੂੰ ਜਲੰਧਰ ਰੈਫਰ ਕੀਤਾ ਗਿਆ | ਹਮਲਾਵਰਾਂ ਨੇ ਸੰਦੀਪ ਸੈਣੀ ਦੇ ਦਫਤਰ ਵਿਚ ਉਸ ਵੇਲੇ ਧਾਵਾ ਬੋਲਿਆ, ਜਦੋਂ ਉਹ ਦਫਤਰ ਵਿਚ ਇਕੱਲਾ ਬੈਠਾ ਸੀ। ਸੰਦੀਪ ’ਤੇ ਫਾਇਰਿੰਗ ਕਰਨ ਉਪਰੰਤ ਹਮਲਾਵਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਫਰਾਰ ਹੋ ਗਏ | ਗੋਲੀ ਸੰਦੀਪ ਦੀ ਬਾਂਹ ਅਤੇ ਢਿੱਡ ਨੂੰ ਜ਼ਖਮੀ ਕਰ ਕੇ ਨਿਕਲੀ ਹੈ | ਸੰਦੀਪ ’ਤੇ ਇਹ ਜਾਨਲੇਵਾ ਹਮਲਾ ਹਮਲਾਵਰਾਂ ਨੇ ਕਿਹੜੇ ਕਾਰਨਾਂ ਅਤੇ ਸਾਜ਼ਿਸ਼ ਕਰ ਕੇ ਕੀਤਾ, ਇਸਦੀ ਦੀ ਜਾਂਚ ਕੀਤੀ ਜਾ ਰਹੀ ਹੈ |
ਐੱਸ. ਐੱਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਦੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਸੀ. ਸੀ. ਟੀ. ਵੀ. ਫੁੱਟੇਜ ਨੂੰ ਖੰਗਾਲਿਆ ਜਾ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਸੰਦੀਪ ਨੇ ਬਿਆਨ ਦਰਜ ਨਹੀਂ ਕਰਵਾਏ ਹਨ | ਉਸਦੇ ਬਿਆਨਾਂ ਦੇ ਅਾਧਾਰ ’ਤੇ ਪੁਲਸ ਕਾਰਵਾਈ ਕਰੇਗੀ | ਪੁਲਸ ਟੀਮਾਂ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ |
