2 ਜ਼ਿੰਦਗੀਆਂ

ਭਿਆਨਕ ਹਾਦਸੇ ਨੇ ਖੋਹੀਆਂ 2 ਜ਼ਿੰਦਗੀਆਂ

ਅੱਡਾ ਅੱਚਲ ਸਾਹਿਬ ਨੇੜੇ ਬਲੈਰੋ ਤੇ ਛੋਟੇ ਹਾਥੀ ਦੀ ਹੋਈ ਟੱਕਰ

ਬਟਾਲਾ, 8 ਮਾਰਚ : ਬਟਾਲਾ ਨੇੜੇ ਪੈਂਦੇ ਥਾਣਾ ਰੰਗੜ ਨੰਗਲ ਦੇ ਅਧੀਨ ਪੈਂਦੇ ਠਾਕੁਰ ਢਾਬੇ ਕੋਲ ਬਲੈਰੋ ਗੱਡੀ ਅਤੇ ਛੋਟੇ ਹਾਥੀ ਦੀ ਹੋਈ ਜ਼ੋਰਦਾਰ ਟੱਕਰ ’ਚ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਥਾਣਾ ਰੰਗੜ ਨੰਗਲ ਦੇ ਏ.ਐੱਸ.ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 7:30 ਵਜੇ ਬਲੈਰੋ ਗੱਡੀ ਸਵਾਰ ਰਿਪੂਦਮਨ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਮਸਾਣੀਆਂ ਆਪਣੇ ਪਰਿਵਾਰ ਨਾਲ ਮਹਿਤਾ ਸਾਈਡ ਤੋਂ ਬਟਾਲਾ ਵੱਲ ਜਾ ਰਿਹਾ ਸੀ।

ਦੂਜੇ ਪਾਸੇ ਛੋਟੇ ਹਾਥੀ ’ਤੇ ਸਵਾਰ ਪ੍ਰਤਾਪ ਸਿੰਘ ਰਾਣਾ ਪੁੱਤਰ ਸੁਰਜੀਤ ਸਿੰਘ ਵਾਸੀ ਰੰਗੜ ਨੰਗਲ ਬਟਾਲਾ ਤੋਂ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ। ਜਦ ਇਹ ਠਾਕੁਰ ਢਾਬੇ ਕੋਲ ਪਹੁੰਚੇ ਤਾਂ ਦੋਵਾਂ ਵਾਹਨਾਂ ਦੀ ਆਪਸ ’ਚ ਭਿਆਨਕ ਟੱਕਰ ਹੋ ਗਈ।

ਹਾਦਸੇ ’ਚ ਜ਼ਖ਼ਮੀਆਂ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਰਿਪੂਦਮਨ ਸਿੰਘ ਅਤੇ ਪ੍ਰਤਾਪ ਸਿੰਘ ਦੀ ਹਾਲਤ ਨਾਜ਼ੁਕ ਦੇਖਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਲਈ ਰੈਫ਼ਰ ਕਰ ਦਿੱਤਾ। ਉੱਥੇ ਪਹੁੰਚ ਕੇ ਪਹਿਲਾਂ ਛੋਟਾ ਹਾਥੀ ਸਵਾਰ ਪ੍ਰਤਾਪ ਸਿੰਘ ਰਾਣਾ ਦੀ ਮੌਤ ਹੋ ਗਈ ਅਤੇ ਅੱਜ ਸਵੇਰ ਸਮੇਂ ਬਲੈਰੋ ਗੱਡੀ ਸਵਾਰ ਰਿਪੂਦਮਨ ਸਿੰਘ ਨੇ ਵੀ ਦਮ ਤੋੜ ਦਿੱਤਾ।

ਏ.ਐੱਸ.ਆਈ. ਸੰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਮੌਕੇ ਏ.ਐੱਸ.ਆਈ. ਹਰਪਿੰਦਰ ਸਿੰਘ ਅਤੇ ਏ.ਐੱਸ.ਆਈ. ਅਮਰਜੀਤ ਸਿੰਘ ਵੀ ਹਾਜ਼ਰ ਸਨ।

Read More : ਚਾਪ ਖਾਣ ਤੋਂ ਬਾਅਦ ਦੋ ਮਾਸੂਮ ਭੈਣ-ਭਰਾ ਦੀ ਭੇਦਭਰੀ ਹਾਲਤ ‘ਚ ਮੌਤ

Leave a Reply

Your email address will not be published. Required fields are marked *