Terrible accident

ਭਿਆਨਕ ਹਾਦਸਾ ; 200 ਸਿਲੰਡਰ ਫਟੇ, ਜ਼ਿੰਦਾ ਸੜਿਆ ਵਿਅਕਤੀ

ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟਕਰਾਇਆ ਕੈਮੀਕਲ ਟੈਂਕਰ

ਜੈਪੁਰ, 8 ਅਕਤੂਬਰ : ਮੰਗਲਵਾਰ ਰਾਤ 10 ਵਜੇ ਜੈਪੁਰ-ਅਜਮੇਰ ਹਾਈਵੇਅ ‘ਤੇ ਡੂਡੂ ਦੇ ਮੋਖਮਪੁਰਾ ਨੇੜੇ ਭਿਆਨ ਹਾਦਸਾ ਵਾਪਰਿਆ। ਇਕ ਕੈਮੀਕਲ ਟੈਂਕਰ ਐਲਪੀਜੀ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨਾਲ ਟਕਰਾ ਗਿਆ, ਜਿਸ ਨਾਲ ਟੈਂਕਰ ਦੇ ਕੈਬਿਨ ਵਿਚ ਅੱਗ ਲੱਗ ਗਈ। ਜਦੋਂ ਅੱਗ ਸਿਲੰਡਰਾਂ ਤੱਕ ਪਹੁੰਚੀ ਤਾਂ ਉਹ ਫੱਟ ਗਏ।

ਇਕ ਤੋਂ ਬਾਅਦ ਇਕ 200 ਸਿਲੰਡਰ ਫੱਟ ਗਏ। ਕੁਝ 500 ਮੀਟਰ ਦੂਰ ਖੇਤਾਂ ਵਿਚ ਡਿੱਗ ਪਏ। ਧਮਾਕਿਆਂ ਦੀ ਆਵਾਜ਼ 10 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਸਿਲੰਡਰ ਲਗਭਗ 2 ਘੰਟੇ ਤੱਕ ਫਟਦੇ ਰਹੇ। ਇਸ ਹਾਦਸੇ ਵਿਚ ਇਕ ਵਿਅਕਤੀ ਜ਼ਿੰਦਾ ਸੜ ਗਿਆ। 12 ਫਾਇਰ ਇੰਜਣਾਂ ਨੇ ਤਿੰਨ ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾਇਆ। ਟਰੱਕ ਵਿਚ ਲਗਭਗ 330 ਸਿਲੰਡਰ ਸਨ।

ਦੱਸਿਆ ਜਾ ਰਿਹਾ ਕਿ ਆਰਟੀਓ ਗੱਡੀ ਨੂੰ ਦੇਖ ਕੇ ਟੈਂਕਰ ਡਰਾਈਵਰ ਨੇ ਗੱਡੀ ਨੂੰ ਢਾਬੇ ਵੱਲ ਮੋੜ ਲਿਆ। ਇਸ ਦੌਰਾਨ ਇਹ ਗੈਸ ਸਿਲੰਡਰਾਂ ਨਾਲ ਭਰੇ ਇਕ ਟਰੱਕ ਨਾਲ ਟਕਰਾ ਗਿਆ। ਇਹ ਹਾਦਸੇ ਵਿਚ 5 ਖੜ੍ਹੇ ਵਾਹਨਾਂ ਨੂੰ ਵੀ ਅੱਗ ਲੱਗ ਗਈ। ਘਟਨਾ ਤੋਂ ਬਾਅਦ ਹਾਈਵੇਅ ਦੇ ਦੋਵੇਂ ਪਾਸੇ ਆਵਾਜਾਈ ਠੱਪ ਹੋ ਗਈ। ਬੁੱਧਵਾਰ ਸਵੇਰੇ 4:30 ਵਜੇ ਦੇ ਕਰੀਬ ਹਾਈਵੇਅ ਮੁੜ ਖੋਲ੍ਹਿਆ ਗਿਆ।

Read More : ਬਿਲਾਸਪੁਰ ਵਿਚ ਮਲਬੇ ਹੇਠ ਦੱਬੀ ਬੱਸ, 18 ਲੋਕਾਂ ਦੀ ਮੌਤ

Leave a Reply

Your email address will not be published. Required fields are marked *