ਮਾਤਾ ਨੈਣ ਦੇਵੀ ਦੇ ਦਰਸ਼ਨ ਕਰ ਕੇ ਪਰਤ ਰਹੇ ਸੀ ਸ਼ਰਧਾਲੂ
ਅਹਿਮਦਗੜ੍ਹ , 28 ਜੁਲਾਈ : ਦੇਰ ਰਾਤ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਬੇਕਾਬੂ ਹੋ ਕੇ ਅਹਿਮਦਗੜ੍ਹ ਨੇੜੇ ਲੰਘਦੀ ਨਹਿਰ ’ਚ ਡਿੱਗ ਗਿਆ। ਇਸ ਟੈਂਪੂ ਸਵਾਰ ਕਰੀਬ 25 ਲੋਕਾਂ ’ਚੋਂ 16 ਨੂੰ ਬਚਾਅ ਲਿਆ ਗਿਆ , ਜਦਕਿ 5 ਦੀ ਮੌਤ ਹੋ ਗਈ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜ਼ਿਲਾ ਮਾਲਰੇਕਟੋਲਾ ਦੇ ਮਨਕਵਾਲ ਪਿੰਡ ਦੇ ਕਰੀਬ 25-26 ਲੋਕ ਟਾਟਾ ਐੱਸ ਟੈਂਪੂ ’ਤੇ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਨੈਣਾ ਦੇਵੀ ਦੇ ਦਰਸ਼ਨ ਕਰ ਕੇ ਐਤਵਾਰ ਰਾਤ ਨੂੰ ਵਾਪਸ ਪਰਤ ਰਹੇ ਸਨ। ਰਾਤ ਕਰੀਬ ਸਾਢੇ 10 ਵਜੇ ਅਹਿਮਦਗੜ੍ਹ ਨੇੜੇ ਸਰਹਿੰਦ-ਬਠਿੰਡਾ ਬ੍ਰਾਂਚ ਨਹਿਰ ’ਤੇ ਬਣੇ ਜਗੇੜਾ ਪੁਲ ਤੋਂ ਲੰਗਣ ਲੱਗਿਆਂ ਉਨ੍ਹਾਂ ਦਾ ਟੈਂਪੂ ਨਹਿਰ ’ਚ ਡਿੱਗ ਗਿਆ। ਟੈਂਪੂ ’ਚ ਸਵਾਰ ਸਾਰੇ ਸ਼ਰਦਾਲੂ ਵੀ ਨਹਿਰ ’ਚ ਡਿੱਗ ਗਏ।
ਟੈਂਪੂ ਨਹਿਰ ’ਚ ਡਿੱਗਦੇ ਦੇਖ ਸੜਕ ਤੋਂ ਲੰਘ ਰਹੇ ਰਾਹਗੀਰਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਪਾਇਲ, ਮਲੌਦ ਤੇ ਅਹਿਮਦਗੜ੍ਹ ਤੋਂ ਪੁਲਿਸ ਟੀਮਾਂ ਤੇ ਉੱਚ ਅਧਿਕਾਰੀ ਮੌਕੇ ’ਤੇ ਪੁੱਜ ਗਏ।
ਐੱਸ. ਐੱਸ. ਪੀ. ਡਾ. ਜੋਤੀ ਯਾਦਵ ਬੈਂਸ ਨੇ ਫ਼ੌਰੀ ਤੌਰ ’ਤੇ ਰਾਹਤ ਟੀਮਾਂ ਦਾ ਗਠਨ ਕਰਦਿਆਂ ਬਚਾਅ ਕਾਰਜ ਆਰੰਭ ਕਰਵਾਏ। ਨਹਿਰ ’ਚ ਡਿੱਗੇ ਸ਼ਰਧਾਲੂਆਂ ਦੀ ਭਾਲ ਲਈ ਗੋਤਾਖੋਰਾਂ ਦੀ ਮਦਦ ਲਈ ਗਈ। ਗੋਤਾਖੋਰਾਂ ਨੇ ਕਰੀਬ 15-16 ਵਿਅਕਤੀਆਂ ਨੂੰ ਬਚਾਅ ਲਿਆ ਜਦਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬਾਕੀ ਰੁੜ੍ਹ ਗਏ। ਦੇਰ ਰਾਤ ਇਨ੍ਹਾਂ ’ਚੋਂ 5 ਦੀਆਂ ਲਾਸ਼ਾਂ ਹੀ ਮਿਲ ਸਕੀਆਂ। ਇਨ੍ਹਾਂ ’ਚ ਡੇਢ ਸਾਲਾ ਬੱਚੀ ਤੇ ਇਕ ਮਹਿਲਾ ਸ਼ਾਮਲ ਹਨ।
ਟੈਂਪੂ ਵੀ ਨਹਿਰ ’ਚੋਂ ਕੱਢ ਲਿਆ ਗਿਆ। ਬਾਕੀ ਸ਼ਰਧਾਲੂਆਂ ਦੀ ਗੋਤਾਖੋਰ ਭਾਲ ਕਰ ਰਹੇ ਹਨ। ਹਾਦਸੇ ’ਚ ਜ਼ਖ਼ਮੀ ਹੋਏ ਸ਼ਰਧਾਲੂਆਂ ਨੂੰ ਲੁਧਿਆਣਾ ਤੇ ਅਹਿਮਦਗੜ੍ਹ ਦੇ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਹੈ।
ਸੂਚਨਾ ਮਿਲਣ ਤੋਂ ਬਾਅਦ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰ ਵੀ ਘਟਨਾ ਸਥਾਨ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਲਾਮਤੀ ਲਈ ਪ੍ਰਾਰਥਣਾ ਕਰਦੇ ਰਹੇ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਲਾਪਤਾ ਲੋਕਾਂ ਦੀ ਭਾਲ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
Read More : ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗ਼ਾ ਨੂੰ ਗਰਭਵਤੀ ਕਰਨ ਵਾਲਾ ਕਾਬੂ
