Tejashwi Yadav

ਸੱਟ ਲੱਗਣ ਕਾਰਨ ਵ੍ਹੀਲਚੇਅਰ ਰਾਹੀਂ ਬਿਹਾਰ ਵਿਧਾਨ ਸਭਾ ਪਹੁੰਚੇ ਤੇਜਸਵੀ ਯਾਦਵ

ਪਟਨਾ, 2 ਫਰਵਰੀ : ਰਾਸ਼ਟਰੀ ਜਨਤਾ ਦਲ (ਰਾਜਦ) ਦੇ ਕਾਰਜਕਾਰੀ ਪ੍ਰਧਾਨ ਤੇਜਸਵੀ ਯਾਦਵ ਸੋਮਵਾਰ ਨੂੰ ਵ੍ਹੀਲਚੇਅਰ ਰਾਹੀਂ ਬਿਹਾਰ ਵਿਧਾਨ ਸਭਾ ਪਹੁੰਚੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੈਰ ਦੇ ਅੰਗੂਠੇ ’ਤੇ ਸੱਟ ਲੱਗਣ ਕਾਰਨ ਉਹ ਫਿਲਹਾਲ ਤੁਰਨ ਤੋਂ ਅਸਮਰੱਥ ਹਨ।

ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਬਜਟ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਣ ਤੋਂ ਬਾਅਦ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਖੱਬੇ ਪੈਰ ਦੇ ਅੰਗੂਠੇ ’ਚ ਸੱਟ ਲੱਗ ਗਈ ਸੀ, ਜਿਸ ਕਾਰਨ ਨਹੁੰ ਨੂੰ ਸਰਜਰੀ ਰਾਹੀਂ ਹਟਾਉਣਾ ਪਿਆ।

ਇਸ ਦੌਰਾਨ ਉਨ੍ਹਾਂ ਨਿਤੀਸ਼ ਕੁਮਾਰ ਸਰਕਾਰ ’ਤੇ ਤਿੱਖਾ ਨਿਸ਼ਾਨਾ ਵਿੰਨ੍ਹਦਿਆਂ ਦੋਸ਼ ਲਾਇਆ ਕਿ ਰਾਜਪਾਲ ਦਾ ਭਾਸ਼ਣ ਪੂਰੀ ਤਰ੍ਹਾਂ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਸ਼ਣ ਰਾਹੀਂ ਸੂਬੇ ਦੀ ਸਥਿਤੀ ਨੂੰ ਜ਼ਮੀਨੀ ਹਕੀਕਤ ਨਾਲੋਂ ਬਿਹਤਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਕਿ ਸੱਚਾਈ ਤੋਂ ਕੋਹਾਂ ਦੂਰ ਹੈ।

Read More : ਸ਼੍ਰੋਮਣੀ ਕਮੇਟੀ ਨੇ ਏ.ਆਈ. ਤਕਨੀਕ ਦੇ ਮਾਹਿਰਾਂ ਦੀ ਸਬ-ਕਮੇਟੀ ਕੀਤੀ ਗਠਿਤ

Leave a Reply

Your email address will not be published. Required fields are marked *