ਟੀਮ ਇੰਡੀਆ ਪੁਰਸ਼ ਹਾਕੀ ਵਿਸ਼ਵ ਕੱਪ ‘ਚ ਅਰਜਨਟੀਨਾ ਨਾਲ ਭਿੜੇਗੀ

24 ਅਸਗਤ 2026: ਟੀਮ ਇੰਡੀਆ ਅੱਜ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਆਰ ਪਾਰ ਦੇ ਮੈਚ ਵਿੱਚ ਅਰਜਨਟੀਨਾ ਨਾਲ ਭਿੜੇਗੀ। ਸੈਮੀਫਾਈਨਲ ‘ਚ ਪਹੁੰਚਣ ਲਈ ਟੀਮ ਇੰਡੀਆ ਨੂੰ ਵੱਡੀ ਜਿੱਤ ਦਰਜ ਕਰਨੀ ਹੋਵੇਗੀ। ਨਾਲ ਹੀ ਇਹ ਉਮੀਦ ਕਰਨੀ ਬਣਦੀ ਹੈ ਕਿ ਅਗਲੇ ਮੈਚ ਵਿੱਚ ਨੀਦਰਲੈਂਡ ਇੰਗਲੈਂਡ ਨੂੰ ਵੱਡੇ ਫਰਕ ਨਾਲ ਹਰਾਏਗਾ।

ਇਹ ਪੂਲ-ਈ ਮੈਚ ਨੀਦਰਲੈਂਡ ਦੇ ਐਮਸਟਲਵੀਨ ਵਿੱਚ ਸ਼ਾਮ 6:15 ਵਜੇ ਸ਼ੁਰੂ ਹੋਵੇਗਾ। ਨੀਦਰਲੈਂਡ 6 ਅੰਕਾਂ ਨਾਲ ਗਰੁੱਪ ‘ਚ ਸਿਖਰ ‘ਤੇ ਹੈ ਅਤੇ ਉਸ ਨੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਇੰਗਲੈਂਡ ਅਤੇ ਅਰਜਨਟੀਨਾ ਦੇ 3-3 ਅੰਕ ਹਨ ਜਦਕਿ ਭਾਰਤ ਬਿਨਾਂ ਕਿਸੇ ਅੰਕ ਦੇ ਚੌਥੇ ਸਥਾਨ ‘ਤੇ ਹੈ।

ਜੇਕਰ ਭਾਰਤ ਜਿੱਤਦਾ ਹੈ ਅਤੇ ਇੰਗਲੈਂਡ ਹਾਰਦਾ ਹੈ…

ਇਸ ਸਥਿਤੀ ਵਿੱਚ ਭਾਰਤ, ਇੰਗਲੈਂਡ ਅਤੇ ਅਰਜਨਟੀਨਾ ਦੇ 3-3 ਅੰਕ ਹੋਣਗੇ ਅਤੇ ਮਾਮਲਾ ਗੋਲ ਅੰਤਰ ਤੱਕ ਆ ਜਾਵੇਗਾ। ਭਾਰਤ ਦਾ ਗੋਲ ਅੰਤਰ -4 ਹੈ, ਜਦਕਿ ਅਰਜਨਟੀਨਾ ਅਤੇ ਇੰਗਲੈਂਡ ਦਾ 0 ਹੈ।
ਜੇਕਰ ਭਾਰਤ 2-0 ਨਾਲ ਜਿੱਤਦਾ ਹੈ ਤਾਂ ਇੰਗਲੈਂਡ 0-3 ਨਾਲ ਹਾਰ ਜਾਵੇਗਾ। ਜੇਕਰ ਭਾਰਤ 4-1 ਨਾਲ ਜਿੱਤਦਾ ਹੈ ਤਾਂ ਇੰਗਲੈਂਡ ਨੂੰ ਘੱਟੋ-ਘੱਟ 0-2 ਨਾਲ ਹਾਰ ਝੱਲਣੀ ਪਵੇਗੀ।
ਮਤਲਬ ਕਿ ਹਰ ਹਾਲਤ ਵਿੱਚ ਦੋਵਾਂ ਮੈਚਾਂ ਵਿੱਚ ਗੋਲ ਦਾ ਅੰਤਰ 5 ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਗੋਲ ਅੰਤਰ ਵਿੱਚ ਇੰਗਲੈਂਡ ਅਤੇ ਅਰਜਨਟੀਨਾ ਨੂੰ ਪਿੱਛੇ ਛੱਡ ਕੇ ਸੈਮੀਫਾਈਨਲ ਵਿੱਚ ਪਹੁੰਚ ਜਾਵੇਗਾ।

Read More: IND ਬਨਾਮ SL: ਭਾਰਤ ਤੇ ਸ਼੍ਰੀਲੰਕਾ ਵਿਚਕਾਰ ਟੈਸਟ ਸੀਰੀਜ਼ ਦਾ ਦੂਜਾ ਮੈਚ ਖੇਡਿਆ ਜਾ ਰਿਹਾ

Leave a Reply

Your email address will not be published. Required fields are marked *