ਚਮੋਲੀ, 19 ਅਕਤੂਬਰ : ਉੱਤਰਾਖੰਡ ਦੇ ਚਮੋਲੀ ਵਿਚ ਇਕ ਹਾਦਸੇ ਵਿਚ 2 ਬੱਚਿਆਂ ਸਮੇਤ 4 ਲੋਕ ਜ਼ਖਮੀ ਹੋ ਗਏ। ਥਰਾਲੀ ਖੇਤਰ ਵਿਚ ਕੋਡਦੀਪ ਡੁੰਗਰੀ-ਥਰਾਲੀ ਮੋਟਰਵੇਅ ‘ਤੇ 4 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਟਾਟਾ ਸੂਮੋ 30 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ।
ਸਥਾਨਕ ਲੋਕ ਅਤੇ ਥਰਾਲੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਬਚਾਇਆ। ਸਾਰੇ ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ, ਥਰਾਲੀ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿਚ 2 ਬੱਚੇ, ਇਕ ਔਰਤ ਅਤੇ ਇੱਕ ਆਦਮੀ ਸ਼ਾਮਲ ਹਨ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਥਰਾਲੀ ਪੁਲਿਸ ਸਟੇਸ਼ਨ ਦੇ ਅਧਿਕਾਰੀ ਵਿਨੋਦ ਚੌਰਸੀਆ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਡਰਾਈਵਰ ਦਾ ਨਸ਼ੇ ਵਿਚ ਹੋਣਾ ਸੀ। ਡਰਾਈਵਰ ਨਸ਼ੇ ਦੀ ਹਾਲਤ ਵਿਚ ਪਾਇਆ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।
Read More : ਭੁਵਨੇਸ਼ਵਰ ’ਚ ਝਾਰਖੰਡ ਦੀ ਨਾਬਾਲਿਗਾ ਨਾਲ ਜਬਰ-ਜ਼ਨਾਹ