Tangri River

ਟਾਂਗਰੀ ਨਦੀ ਫਿਰ ਖਤਰੇ ਦੇ ਨਿਸ਼ਾਨ ’ਤੇ ਪਹੁੰਚੀ

ਘੱਗਰ ’ਚ ਪਾਣੀ ਦਾ ਪੱਧਰ ਘਟਿਆ, ਮਾਰਕੰਡੇ ’ਚ ਵਧਿਆ

– ਸਾਰੀਆਂ ਸਿਆਸੀ ਪਾਰਟੀਆਂ, ਪ੍ਰਸ਼ਾਸਨਿਕ ਅਧਿਕਾਰੀ ਅਤੇ ਸਮਾਜ-ਸੇਵੀ ਸੰਗਠਨ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੇ

ਪਟਿਆਲਾ, 31 ਅਗਸਤ : ਲਗਾਤਾਰ ਕਈ ਘੰਟੇ ਪਈ ਬਾਰਿਸ਼ ਤੋਂ ਬਾਅਦ ਟਾਂਗਰੀ ਨਦੀ ਫਿਰ ਖਤਰੇ ਦੇ ਨਿਸ਼ਾਨ ’ਤੇ ਪਹੰੁਚ ਗਈ ਹੈ। ਜਦੋਂ ਕਿ ਘੱਗਰ ’ਚ ਪਾਣੀ ਪੱਧਰ ਘਟਿਆ ਅਤੇ ਮਾਰਕੰਡੇ ’ਚ ਵਧ ਗਿਆ ਹੈ।

ਡਰੇਨੇਜ਼ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਟਾਂਗਰੀ ਨਦੀ ’ਤੇ ਪਟਿਆਲਾ ਪਿਹੋਵਾ ਰੋਡ ’ਤੇ ਸਥਿਤ ਬ੍ਰਿਜ ’ਤੇ ਖਤਰੇ ਦਾ ਨਿਸ਼ਾਨ 12 ਫੁੱਟ ’ਤੇ ਲਾਇਆ ਗਿਆ ਹੈ। ਟਾਂਗਰੀ ’ਚ ਪਾਣੀ ਦਾ ਪੱਧਰ ਵੀ 12 ਫੁੱਟ ਤੱਕ ਪਹੁੰਚ ਗਿਆ ਹੈ। ਇਸ ਨਾਲ ਪ੍ਰਸ਼ਾਸਨ ਨੇ ਆਸ-ਪਾਸ ਦੇ ਖੇਤਰ ਦੇ ਲੋਕਾਂ ਸਾਵਧਾਨ ਰਹਿਣ ਲਈ ਕਿਹਾ ਹੈ। ਜਦੋਂ ਕਿ ਘੱਗਰ ਦੇ ਸਰਾਲਾ ਹੈੱਡ ’ਤੇ ਪਾਣੀ ਦਾ ਪੱਧਰ ਘੱਟ ਗਿਆ ਹੈ। ਘੱਗਰ ’ਚ ਪਾਣੀ ਦਾ ਪੱਧਰ ਘੱਟ ਕੇ 11.7 ਫੁੱਟ ਰਹਿ ਗਿਆ ਹੈ। ਜਦੋਂ ਕਿ ਇੱਥੇ ਖਤਰੇ ਦਾ ਨਿਸ਼ਾਨ 16 ਫੁੱਟ ’ਤੇ ਹੈ।

ਬੀਤੇ ਕੱਲ ਘੱਗਰ ’ਚ ਸਰਾਲਾਂ ਕਲਾਂ ਵਿਖੇ ਪਾਣੀ ਦਾ ਪੱਧਰ 15.5 ਫੁੱਟ ਤੋਂ ਜ਼ਿਆਦਾ ਸੀ। ਇਸੇ ਤਰ੍ਹਾਂ ਮਾਰਕੰਡੇ ’ਚ ਵੀ ਪਾਣੀ ਦਾ ਪੱਧਰ ਵਧਿਆ ਹੈ। ਮਾਰਕੰਡੇ ਵਿਚ 17.8 ਫੁੱਟ ਪਾਣੀ ਦਾ ਪੱਧਰ ਦਰਜ ਕੀਤਾ ਗਿਆ, ਜੋ ਕਿ ਕੱਲ ਨਾਲੋਂ ਜ਼ਿਆਦਾ ਸੀ। ਅੱਜ ਪਟਿਆਲਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹੋਈ ਭਾਰੀ ਬਾਰਿਸ਼ ਕਾਰਨ ਪਟਿਆਲਾ ਨਦੀਂ ਵਿਚ ਵੀ ਪਾਣੀ ਦਾ ਪੱਧਰ ਵਧ ਕੇ 2.2 ਫੁੱਟ ਦਰਜ ਕੀਤਾ ਗਿਆ। ਹਾਲਾਂਕਿ ਇਹ ਨਾ ਦੇ ਬਰਾਬਰ ਹੈ ਪਰ ਬਾਰਿਸ਼ ਕਾਰਨ ਪਟਿਆਲਾ ਨਦੀ ’ਚ ਵੀ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ।

ਇਥੇ ਦੱਸਣਯੋਗ ਹੈ ਕਿ ਘੱਗਰ ਦੇ ਕੈਚਮੈਂਟ ਏਰੀਏ ਅਤੇ ਸੁਖਨਾ ਝੀਨ ਦੇ ਗੇਟ ਖੋਲ੍ਹੇ ਜਾਣ ਤੋਂ ਬਾਅਦ ਪਟਿਆਲਾ ਜ਼ਿਲੇ ’ਚੋਂ ਲੰਘ ਰਹੀਆਂ ਨਦੀਆਂ ’ਚ ਪਾਣੀ ਦਾ ਪੱਧਰ ਵਧ ਗਿਆ ਹੈ ਅਤੇ ਕਈ ਪਿੰਡਾਂ ’ਚ ਪਾਣੀ ਵੜ ਵੀ ਗਿਆ ਹੈ। ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ, ਸਮਾਜ-ਸੇਵੀ ਸੰਗਠਨ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਅੱਜ ਫੀਲਡ ’ਚ ਹੀ ਦੇਖੇ ਗਏ।

Read More : ਰਾਵੀ ਦਰਿਆ ਦੇ ਫਲੱਡ ਗੇਟਾਂ ’ਚ ਫਸੀ ਸਿੰਚਾਈ ਵਿਭਾਗ ਦੇ ਮੁਲਾਜ਼ਮ ਦੀ ਲਾਸ਼

Leave a Reply

Your email address will not be published. Required fields are marked *