-ਘੱਗਰ ਦਾ ਪਾਣੀ ਡੇਂਜਰ ਲੈਵਲ ਤੋਂ 9 ਫੁੱਟ ਘਟਿਆ
ਪਟਿਆਲਾ, 10 ਸਤੰਬਰ : ਹਰਿਆਣਾ ਦੇ ’ਚ ਮੋਰਨੀ ਹਿਲ ਵਾਲੇ ਪਾਸਿਓਂ ਟਾਂਗਰੀ ਅਤੇ ਮਾਰਕੰਡਾ ’ਚ ਲਗਾਤਾਰ ਆ ਰਹੇ ਓਵਰਫਲੋ ਪਾਣੀ ਤੋਂ ਇਸ ਸਮੇਂ ਅਧਿਕਾਰੀ ਵੀ ਪ੍ਰੇਸ਼ਾਨ ਹਨ। ਅੱਜ ਵੀ ਅਧਿਕਾਰੀਆਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਟਾਂਗਰੀ ਅਤੇ ਮਾਰਕੰਡਾ ਨੇੜੇ ਨਾ ਜਾਣ ਅਤੇ ਆਪਣਾ ਬਚਾਅ ਰੱਖਣ। ਇਸ ਦੇ ਨਾਲ ਹੀ ਸਾਰੇ ਬੰਨਾਂ ਦੀ ਲਗਾਤਾਰ ਰਾਖੀ ਕਰਨ, ਜਦੋਂ ਤੱਕ ਇਹ ਪਾਣੀ ਉਤਰ ਨਹੀਂ ਜਾਂਦਾ। ਹਾਲਾਂਕਿ ਘੱਗਰ ਹਲਕਾ ਘਨੌਰ ਸਰਾਲਾ ਕਲਾਂ ’ਚ ਡੇਂਜਰ ਲੈਵਲ ਤੋਂ 9 ਫੁੱਟ ਹੇਠਾਂ ਆ ਗਿਆ ਹੈ।
ਇਸ ਸਮੇਂ ਜਦੋਂ ਹਿਮਾਚਲ ਏਰੀਆ ’ਚ ਵੀ ਬਰਸਾਤਾਂ ਬੰਦ ਹੋੋ ਗਈਆਂ ਹਨ, ਉਦੋਂ ਲਗਾਤਾਰ ਪਾਣੀ ਆਉਣਾ ਅਤੇੇ ਟਾਂਗਰੀ ਤੇ ਮਾਰਕੰਡਾ ਤੋਂ ਓਵਰਫਲੋ ਹੋ ਕੇ ਚੱਲਣਾ ਬੁਝਾਰਤ ਬਣਿਆ ਹੋਇਆ ਹੈ। ਹਰ ਰਾਤ ਲੋਕ ਇਹ ਸੋਚਦੇ ਹਨ ਕਿ ਸਵੇਰੇ ਪਾਣੀ ਘਟ ਜਾਵੇਗਾ ਪਰ ਇਹ ਲਗਾਤਾਰ ਵਹਿ ਰਿਹਾ ਹੈ। ਅੱਜ ਵੀ ਟਾਂਗਰੀ ਆਪਣੇ ਡੇਂਜਰ ਲੈਵਲ 12 ਫੁੱਟ ਤੋਂ 3 ਫੁੱਟ ਉੱਪਰ ਚੱਲ ਰਹੀ ਹੈ। ਦੂਸਰੇੇ ਪਾਸੇ ਮਾਰਕੰਡਾ ਆਪਣੇ ਡੇਜਰ ਲੈਵਲ ਤੋਂ 22 ਫੁੱਟ ਤੋਂ ਇਕ ਫੁੱਟ ਉੱਪਰ ਚੱਲ ਰਿਹਾ ਹੈ। ਪਾਣੀ ਕਈ ਪਿੰਡਾਂ ਦੀਆਂ ਜ਼ਮੀਨਾਂ ’ਚ ਅੱਜ ਵੀ ਤਬਾਹੀ ਮਚਾ ਰਿਹਾ ਹੈ।
ਉੱਧਰੋਂ ਬਹੁਤ ਸਾਰੇ ਘਨੌਰ ਦੇ ਇਲਾਕੇ ’ਚੋਂ ਵੀ ਘੱਗਰ ਦੇ ਉਤਰਦਿਆਂ ਹੀ ਪਾਣੀ ਉਤਰ ਗਿਆ ਹੈ ਅਤੇ ਤਬਾਹੀ ਦੇ ਦ੍ਰਿਸ਼ ਸਾਹਮਣੇ ਆਉਣ ਲੱਗ ਪਏ ਹਨ। ਲੋਕ ਸਰਕਾਰ ਤੋਂ ਵੱਡੀ ਮਦਦ ਦੀ ਉਮੀਦ ਲਾਈ ਬੈਠੇ ਹਨ ਹਾਲਾਂਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਰ ਏਕੜ 20 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਹੈ।
ਦੂਸਰੇ ਪਾਸੇ ਕੇਂਦਰ ਸਰਕਾਰ ਤੋਂ ਅਜੇ ਵੀ ਵੱਡੀਆਂ ਆਸਾਂ ਹਨ। ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਅਧਿਕਾਰੀਆਂ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕਰਦਿਆਂ ਆਸ ਪ੍ਰਗਟ ਕੀਤੀ ਕਿ ਕੱਲ ਤੱਕ ਇਹ ਪਾਣੀ ਉਤਰ ਜਾਵੇਗਾ।
Read More : ਟੋਲ ਪਲਾਜ਼ਾ ‘ਤੇ ਕਿਸਾਨ ਨੂੰ ਲਿਆ ਹਿਰਾਸਤ ‘ਚ ; ਸਥਿਤੀ ਤਣਾਅਪੂਰਨ