ਏਅਰ ਇੰਡੀਆ ਦੀ ਉਡਾਣ ਵਿਚ ਪਿਆ ਤਕਨੀਕੀ ਨੁਕਸ
ਕੋਲਕਾਤਾ, 17 ਜੂਨ -: ਮੰਗਲਵਾਰ ਸਵੇਰੇ ਕੋਲਕਾਤਾ ਹਵਾਈ ਅੱਡੇ ‘ਤੇ ਸੈਨ ਫਰਾਂਸਿਸਕੋ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿਚ ਤਕਨੀਕੀ ਨੁਕਸ ਪੈ ਗਿਆ, ਜਿਸ ਕਾਰਨ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰਨਾ ਪਿਆ।
ਫਲਾਈਟ ਨੰਬਰ AI180 ਕੋਲਕਾਤਾ ਰਾਹੀਂ ਮੁੰਬਈ ਜਾ ਰਹੀ ਸੀ। ਬੋਇੰਗ 777-200LR (ਵਰਲਡਲਾਈਨਰ) ਜਹਾਜ਼ 17 ਜੂਨ ਨੂੰ ਰਾਤ 12:45 ਵਜੇ ਸਮੇਂ ਸਿਰ ਕੋਲਕਾਤਾ ਪਹੁੰਚਿਆ। ਇਸ ਨੇ 2:00 ਵਜੇ ਮੁੰਬਈ ਲਈ ਰਵਾਨਾ ਹੋਣਾ ਸੀ। ਜਹਾਜ਼ ਦੇ ਖੱਬੇ ਇੰਜਣ ਵਿੱਚ ਤਕਨੀਕੀ ਨੁਕਸ ਕਾਰਨ ਉਡਾਣ ਵਿਚ ਦੇਰੀ ਹੋਈ।
ਇਸ ਤੋਂ ਬਾਅਦ ਸਵੇਰੇ 5:20 ਵਜੇ ਦੇ ਕਰੀਬ ਕੈਪਟਨ ਨੇ ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਉਡਾਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
Read More : ਨੌਜਵਾਨ ਦਾ ਕਤਲ, 2 ਭਰਾ ਜ਼ਖਮੀ