ਭਾਰਤ ਅਤੇ ਪਾਕਿਸਤਾਨ ਨੇ ਸੁਪਰ-8 ਵਿਚ ਬਣਾਈ ਜਗ੍ਹਾ; ਭਾਰਤ ਦਾ ਪਹਿਲਾ ਮੁਕਾਬਲਾ 22 ਨੂੰ
ਨਵੀਂ ਦਿੱਲੀ, 20 ਫਰਵਰੀ : ਟੀ-20 ਵਿਸ਼ਵ ਕੱਪ 2026 ਦੇ ਗਰੁੱਪ ਪੜਾਅ ਦੇ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਹੁਣ ਸੁਪਰ-8 ਦੀ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਚੁੱਕੀ ਹੈ। ਭਾਰਤ ਅਤੇ ਪਾਕਿਸਤਾਨ ਨੇ ਆਪਣੇ ਗਰੁੱਪਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਗਲੇ ਦੌਰ ਲਈ ਕੁਆਲੀਫਾਈ ਕਰ ਲਿਆ ਹੈ।
ਇਸ ਵਾਰ ਟੂਰਨਾਮੈਂਟ ਵਿੱਚ ਕੁੱਲ 20 ਟੀਮਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ ਚੋਟੀ ਦੀਆਂ 8 ਟੀਮਾਂ ਹੁਣ ਖਿਤਾਬੀ ਜੰਗ ਲਈ ਆਹਮੋ-ਸਾਹਮਣੇ ਹੋਣਗੀਆਂ।
ਸੁਪਰ-8 ਦਾ ਗਰੁੱਪ ਸਮੀਕਰਨ
ਸੁਪਰ-8 ਪੜਾਅ ਵਿੱਚ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਟੀਮ ਆਪਣੇ ਗਰੁੱਪ ਦੀਆਂ ਬਾਕੀ ਟੀਮਾਂ ਨਾਲ ਇੱਕ-ਇੱਕ ਮੈਚ ਖੇਡੇਗੀ।
ਗਰੁੱਪ-1 : ਭਾਰਤ, ਦੱਖਣੀ ਅਫਰੀਕਾ, ਵੈਸਟਇੰਡੀਜ਼ ਅਤੇ ਜ਼ਿੰਬਾਬਵੇ।
ਗਰੁੱਪ-2 : ਪਾਕਿਸਤਾਨ, ਨਿਊਜ਼ੀਲੈਂਡ, ਇੰਗਲੈਂਡ ਅਤੇ ਸ਼੍ਰੀਲੰਕਾ।
ਟੀਮ ਇੰਡੀਆ ਦਾ ਸ਼ਡਿਊਲ
ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠ ਭਾਰਤੀ ਟੀਮ ਆਪਣੇ ਤਿੰਨੋਂ ਮੈਚ ਭਾਰਤੀ ਮੈਦਾਨਾਂ ‘ਤੇ ਖੇਡੇਗੀ:
22 ਫਰਵਰੀ-: ਭਾਰਤ ਬਨਾਮ ਦੱਖਣੀ ਅਫਰੀਕਾ (ਅਹਿਮਦਾਬਾਦ)
26 ਫਰਵਰੀ-: ਭਾਰਤ ਬਨਾਮ ਜ਼ਿੰਬਾਬਵੇ (ਚੇਨਈ)
1 ਮਾਰਚ-: ਭਾਰਤ ਬਨਾਮ ਵੈਸਟਇੰਡੀਜ਼ (ਕੋਲਕਾਤਾ)
ਪਾਕਿਸਤਾਨ ਦੇ ਮੈਚ ਅਤੇ ਨਾਕਆਊਟ ਨਿਯਮ
ਪਾਕਿਸਤਾਨ ਦੀ ਟੀਮ ਆਪਣੇ ਸੁਪਰ-8 ਮੁਕਾਬਲੇ ਸ਼੍ਰੀਲੰਕਾ ਵਿਚ ਖੇਡੇਗੀ। ਪਹਿਲਾ ਮੈਚ 21 ਫਰਵਰੀ ਨੂੰ ਨਿਊਜ਼ੀਲੈਂਡ ਵਿਰੁੱਧ ਕੋਲੰਬੋ ਵਿੱਚ ਹੋਵੇਗਾ। ਆਈ.ਸੀ.ਸੀ. ਦੇ ਨਿਯਮਾਂ ਅਨੁਸਾਰ, ਜੇਕਰ ਪਾਕਿਸਤਾਨ ਨਾਕਆਊਟ ਦੌਰ ਵਿੱਚ ਪਹੁੰਚਦਾ ਹੈ, ਤਾਂ ਉਸ ਦਾ ਸੈਮੀਫਾਈਨਲ ਅਤੇ ਸੰਭਾਵੀ ਫਾਈਨਲ ਕੋਲੰਬੋ ਵਿੱਚ ਹੀ ਖੇਡਿਆ ਜਾਵੇਗਾ।
ਨਾਕਆਊਟ ਪੜਾਅ ਦੀਆਂ ਤਾਰੀਖਾਂ
ਪਹਿਲਾ ਸੈਮੀਫਾਈਨਲ-: 4 ਮਾਰਚ (ਕੋਲਕਾਤਾ/ਕੋਲੰਬੋ)
ਦੂਜਾ ਸੈਮੀਫਾਈਨਲ-: 5 ਮਾਰਚ (ਵਾਨਖੇੜੇ ਸਟੇਡੀਅਮ, ਮੁੰਬਈ)
ਫਾਈਨਲ: 8 ਮਾਰਚ (ਅਹਿਮਦਾਬਾਦ/ਕੋਲੰਬੋ)
Read More : ਜਲੰਧਰ ‘ਚ ‘ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ’ ਦੀ ਸਥਾਪਨਾ ਦਾ ਰਾਹ ਪੱਧਰਾ; ਸਰਕਾਰ ਨੇ ਲਿਆ 10.50 ਏਕੜ ਜ਼ਮੀਨ ਦਾ ਕਬਜ਼ਾ
