Harcharan-Singh-Bhullar-

ਮੁਅੱਤਲ ਡੀ.ਆਈ.ਜੀ. ਭੁੱਲਰ ਵੱਲੋਂ ਪਿਤਾ ਤੇ ਧੀ ਦੇ 10 ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਲਈ ਅਰਜ਼ੀ ਦਾਇਰ

6 ਫਰਵਰੀ ਤੱਕ ਜਵਾਬ ਦੇਣ ਲਈ ਸੀ.ਬੀ.ਆਈ. ਨੂੰ ਨੋਟਿਸ

ਚੰਡੀਗੜ੍ਹ, 19 ਜਨਵਰੀ : ਰਿਸ਼ਵਤ ਮਾਮਲੇ ਵਿਚ ਫੜੇ ਗਏ ਪੰਜਾਬ ਪੁਲਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲ਼ਰ ਨੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਇਕ ਅਰਜ਼ੀ ਦਾਇਰ ਕਰ ਕੇ ਆਪਣੇ ਪਿਤਾ ਅਤੇ ਧੀ ਦੇ 10 ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ਨੂੰ ਲੈ ਕੇ ਸੀ.ਬੀ.ਆਈ. ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।

ਭੁੱਲਰ ਵੱਲੋਂ ਦਾਇਰ ਕੀਤੀ ਗਈ ਅਰਜ਼ੀ ’ਤੇ ਅਦਾਲਤ ਨੇ ਸੀ.ਬੀ.ਆਈ. ਨੂੰ ਨੋਟਿਸ ਜਾਰੀ ਕਰਦਿਆਂ 6 ਫਰਵਰੀ ਤੱਕ ਜਵਾਬ ਮੰਗਿਆ ਹੈ। ਦਾਇਰ ਅਰਜ਼ੀ ਵਿਚ ਭੁੱਲਰ ਨੇ ਦੋਸ਼ ਲਾਇਆ ਕਿ ਸੀ.ਬੀ.ਆਈ. ਨੇ ਅਦਾਲਤ ਤੋਂ ਪਹਿਲਾਂ ਮਨਜ਼ੂਰੀ ਤੋਂ ਬਗ਼ੈਰ ਇਕ ਟ੍ਰੈਪ ਕੇਸ ਦੀ ਜਾਂਚ ਦੌਰਾਨ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਨਾਜਾਇਜ਼ ਤੇ ਮਨਮਾਨੀ ਸੀ।

ਮੁਲਜ਼ਮ ਭੁੱਲਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਸੀ.ਬੀ.ਆਈ. ਨੇ ਭੁੱਲਰ ਤੇ ਸਹਿ-ਮੁਲਜ਼ਮ ਕ੍ਰਿਸ਼ਨੂ ਸ਼ਾਰਦਾ ਖ਼ਿਲਾਫ਼ 3 ਦਸੰਬਰ, 2025 ਨੂੰ ਚਲਾਨ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਬੈਂਕ ਖਾਤੇ ਚਲਾਨ ਦਾ ਹਿੱਸਾ ਨਹੀਂ ਸੀ ਤੇ ਟਰੈਪ ਕੇਸ ਦੇ ਮਾਮਲੇ ’ਚ ਉਨ੍ਹਾਂ ਦੀ ਲੋੜ ਨਹੀਂ ਸੀ।

ਉਨ੍ਹਾਂ ਨੇ ਇਹ ਵੀ ਦਲੀਲ ਦਿੱਤੀ ਕੀ ਰਿਕਾਰਡ ਵਿਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਤੋਂ ਪਤਾ ਲੱਗੇ ਕਿ ਕਿਸ ਕਾਨੂੰਨੀ ਤਜਵੀਜ਼ ਤਹਿਤ ਖਾਤਿਆਂ ਨੂੰ ਫ੍ਰੀਜ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਵਕੀਲ ਨੇ ਕਿਹਾ ਕਿ ਇਹ ਖਾਤੇ ਭੁੱਲਰ ਦੇ ਪਿਤਾ ਅਤੇ ਧੀ ਦੇ ਸਨ ਅਤੇ ਇਨ੍ਹਾਂ ਦਾ ਕਥਿਤ ਅਪਰਾਧ ਨਾਲ ਕੋਈ ਸਬੰਧ ਨਹੀ ਸੀ।

ਉਨ੍ਹਾਂ ਦੱਸਿਆ ਕਿ ਭੁੱਲਰ ਦੇ ਪਿਤਾ ਸਾਬਕਾ ਡੀ.ਜੀ.ਪੀ. ਰਹੇ ਹਨ, ਜਿਨ੍ਹਾਂ ਦੀ ਉਮਰ ਲਗਭਗ 80 ਸਾਲ ਹੈ, ਉਹ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋ ਚੁੱਕੇ ਹਨ, ਪੈਨਸ਼ਨ ਤੇ ਖੇਤੀਬਾੜੀ ਆਮਦਨ ਸਣੇ ਸੁਤੰਤਰ ਸ੍ਰੋਤਾਂ ਤੋਂ ਇਨ੍ਹਾਂ ਖਾਤਿਆਂ ਦਾ ਰੱਖ-ਰਖਾਅ ਕਰਦੇ ਸਨ। ਇਸ ਲਈ ਇਨ੍ਹਾਂ ਖਾਤਿਆਂ ਨੂੰ ਡੀਫ੍ਰੀਜ਼ ਕੀਤਾ ਜਾਵੇ।

Read More : ਮਾਣਹਾਨੀ ਮਾਮਲੇ ’ਚ ਅਦਾਲਤ ਨਹੀਂ ਪਹੁੰਚੇ ਰਾਹੁਲ ਗਾਂਧੀ

Leave a Reply

Your email address will not be published. Required fields are marked *