ਲੁਧਿਆਣਾ, 3 ਅਗਸਤ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸੀ, ਉਸ ਨੂੰ ਮੌਜੂਦਾ ਲੀਡਰਸ਼ਿਪ ਨੇ ਆਪ ਹੁਦਰੀਆਂ ਕਾਰਵਾਈਆਂ ਕਰ ਕੇ ਅਜਿਹਾ ਖਰਾਬ ਕੀਤਾ ਕਿ ਰਾਜਭਾਗ ਕਰਨ ਵਾਲਾ ਅਕਾਲੀ ਦਲ ਹੁਣ ਜ਼ਮਾਨਤਾਂ ਜਬਤ ਪਾਰਟੀ ਬਣ ਗਿਆ ਹੈ। ਇਸ ਲਈ ਮੌਜੂਦਾ ਲੀਡਰਸ਼ਿਪ ਜ਼ਿੰਮੇਦਾਰ ਹੈ।
ਉਨ੍ਹਾਂ ਕਿਹਾ ਕਿ ਹੁਣ ਤਾਂ ਹਾਲਾਤ ਇਸ ਤਰ੍ਹਾਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੇਵਲ ਭਾਜਪਾ ਦੀਆਂ ਫੌੜੀਆਂ ਵੱਲ ਹੀ ਦੇਖ ਰਿਹਾ ਹੈ ਜਦੋਂਕਿ ਪੰਥਕ ਮਸਲੇ ਅਤੇ ਅਕਾਲੀ ਦਲ ਨੂੰ ਮੁੜ ਉਭਾਰਨ ਲਈ ਤੇ ਸਮੇਂ ਦਾ ਹਾਣੀ ਬਣਾਉਣ ਵੱਲ ਕਿਸੇ ਦਾ ਕੋਈ ਧਿਆਨ ਨਹੀਂ।
ਉਨ੍ਹਾਂ ਕਿਹਾ ਕਿ ਇਸੇ ਕਰ ਕੇ ਸ੍ਰੀ ਅਕਾਲ ਤਖਤ ਦੀ ਸਲੀਬ ਤੋਂ ਜਥੇਦਾਰਾਂ ਦੇ ਆਏ ਫੈਸਲੇ ’ਤੇ ਪੰਜਾਬ ਦੇ ਅਕਾਲੀ ਨੇਤਾਵਾਂ ਨੇ ਲੱਖਾਂ ਦੀ ਗਿਣਤੀ ਵਿਚ ਨਵੀਂ ਭਰਤੀ ਕਰ ਕੇ ਪੰਜਾਬ ਵਿਚ ਇਕ ਪੰਥਕ ਲਹਿਰ ਪੈਦਾ ਕਰਨ ਲਈ ਵੱਡਾ ਹੰਭਲਾ ਮਾਰਿਆ ਹੈ, ਜਿਸ ਦਾ ਆਗਾਜ਼ 11 ਤਰੀਕ ਨੂੰ ਅੰਮ੍ਰਿਤਸਰ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਕਿਸੇ ਗਠਜੋੜ ਦੇ ਖਿਲਾਫ ਨਹੀਂ ਹਨ ਪਰ ਜਦੋਂ ਤੱਕ ਸਾਡੇ ਅਤੇ ਸਾਡੀ ਪਾਰਟੀ ਵਿਚ ਆਪਣੀ ਪਕੜ ਅਤੇ ਲੋਕਾਂ ਦਾ ਇਕੱਠ ਅਤੇ ਲਹਿਰ ਹੀ ਨਹੀਂ ਹੋਵੇਗੀ ਤਾਂ ਸਾਨੂੰ ਦੂਜਿਆਂ ਵੱਲ ਆਪੇ ਹੀ ਦੇਖਣਾ ਪਵੇਗਾ। ਇਸ ਲਈ ਹੁਣ ਲੱਗਦਾ ਹੈ ਕਿ ਪੰਜਾਬ ਵਿਚ ਇਕ ਪੰਥਕ ਲਹਿਰ ਅਕਾਲੀ ਸਫਾ ਵਿਚ ਪੈਦਾ ਹੋਵੇਗੀ ਅਤੇ ਨਵੇਂ ਇਤਿਹਾਸ ਦੀ ਸਿਰਜਣਾ ਕਰੇਗੀ।
ਉਨ੍ਹਾਂ ਕਿਹਾ ਕਿ 11 ਤਰੀਕ ਨੂੰ ਉਨ੍ਹਾਂ ਦੇ ਹਲਕੇ ’ਚੋਂ ਜ਼ਿਲਾ ਡੈਲੀਗੇਟ ਅਤੇ ਵੱਡੀ ਗਿਣਤੀ ਵਿਚ ਅਕਾਲੀ ਆਗੂ ਅੰਮ੍ਰਿਤਸਰ ਪੁੱਜਣਗੇ। ਵਿਰੋਧੀਆਂ ਵਲੋਂ ਉਠਾਈਆਂ ਜਾ ਰਹੀਆਂ ਅਫਵਾਹਾਂ ਦਾ ਉਸ ਦਿਨ ਸੱਚ ਸਾਫ ਕਰ ਦੇਣਗੀਆਂ।
Read More : ਨਾਕਾ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਇਕ ਗ੍ਰਿਫ਼ਤਾਰ