ਨੂਰਮਹਿਲ, 2 ਨਵੰਬਰ :ਅਵਾਰਾ ਕੁੱਤਿਆਂ ਵੱਲੋਂ ਦਿਨ-ਦਿਹਾੜੇ ਰਾਹਗੀਰਾਂ ’ਤੇ ਹਮਲੇ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰਨਾ ਆਮ ਗੱਲ ਹੋ ਗਈ ਹੈ। ਅੱਜ ਨੂਰਮਹਿਲ ’ਚ ਅਵਾਰਾ ਕੁੱਤਿਆਂ ਨੇ ਇਕ ਨੌਜਵਾਨ ਨੂੰ ਇਸ ਕਦਰ ਨੋਚਿਆ ਕਿ ਉਸ ਦੀ ਗਰਦਨ ਸਰੀਰ ਤੋਂ ਹੀ ਅਲੱਗ ਕਰ ਦਿੱਤੀ।
ਅਵਾਰਾ ਕੁੱਤਿਆਂ ਨੇ ਮੁਹੱਲਾ ਖਟੀਕਾਂ ਦੇ ਇਕ ਨੌਜਵਾਨ ਨੂੰ ਨੋਚ-ਨੋਚ ਕੇ ਖਾ ਲਿਆ ਤੇ ਨੌਜਵਾਨ ਦਾ ਸਿਰ ਤੋਂ ਧੜ ਅਲੱਗ ਕਰ ਦਿੱਤਾ। ਇਨ੍ਹਾਂ ਕੁੱਤਿਆਂ ਨੇ ਛੋਟੇ ਬੱਚਿਆਂ ਦੇ ਮਾਪਿਆਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਜਾਂ ਤਾਂ ਸਰਕਾਰ ਡੌਗ ਸ਼ੈਲਟਰ ਹੋਮ ਖੋਲ੍ਹੇ ਜਾਂ ਐਨੀਮਲ ਪ੍ਰੋਟੈਕਸ਼ਨ ਐਕਟ ਵਿਚ ਸੋਧ ਕਰ ਕੇ ਇਸ ਦਾ ਕੋਈ ਢੁੱਕਵਾਂ ਹੱਲ ਲੱਭਿਆ ਜਾਵੇ ਤਾਂ ਜੋ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ।
Read More : ਬਿਕਰਮ ਮਜੀਠੀਆ ’ਤੇ ਭ੍ਰਿਸ਼ਟਾਚਾਰ ਦਾ ਸ਼ਿਕੰਜਾ
