ਤਿੰਨ ਦਰਜਨ ਦੇ ਕਰੀਬ ਜ਼ਖਮੀ, ਪੀੜਤ ਵਿਅਕਤੀ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜ਼ਾ ਦੇਣ ਦੀ ਕੀਤੀ ਮੰਗ
ਬਨੂੜ, 28 ਅਗਸਤ : ਬੀਤੀ ਰਾਤ ਅਵਾਰਾ ਕੁੱਤਿਆਂ ਨੇ ਕਸਬਾ ਬਨੂੜ ਨੇੜਲੇ ਪਿੰਡ ਨੰਗਲ ਸਲੇਮਪੁਰ ’ਚ ਵਾੜੇ ਵਿਚ ਭੇਡਾਂ ’ਤੇ ਹਮਲਾ ਕੀਤਾ, ਜਿਸ ਵਿਚ 25 ਦੇ ਕਰੀਬ ਭੇਡਾਂ ਨੂੰ ਨੋਚ-ਨੋਚ ਕੇ ਖਾਧਾ ਅਤੇ ਤਿੰਨ ਦਰਜਨ ਦੇ ਕਰੀਬ ਭੇਡਾਂ ਗੰਭੀਰ ਜ਼ਖਮੀ ਹੋ ਗਈਆਂ।
ਇਸ ਘਟਨਾ ਬਾਰੇ ਪੀੜਤ ਨਿਰਮਲ ਸਿੰਘ ਵਾਸੀ ਪਿੰਡ ਨੰਗਲ ਸਲੇਮਪੁਰ ਨੇ ਦੱਸਿਆ ਕਿ ਉਹ ਭੇਡਾਂ ਦਾ ਪਾਲਣ ਪੋਸ਼ਣ ਕਰ ਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦਾ ਹੈ ਅਤੇ ਰੋਜ਼ਾਨਾਂ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਆਪਣੇ ਭੇਡਾਂ ਵਾਲੇ ਵਾੜੇ ’ਚ ਤਕਰੀਬਨ 10 ਵਜੇ ਦੇ ਕਰੀਬ ਸੋ ਗਿਆ ਅਤੇ ਅਚਾਨਕ 12 ਵਜੇ ਦੇ ਕਰੀਬ ਦਰਜਨ ਦੇ ਕਰੀਬ ਅਵਾਰਾ ਕੁੱਤਿਆਂ ਨੇ ਭੇਡਾਂ ਦੇ ਵਾੜੇ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਅਵਾਰਾ ਕੁੱਤਿਆਂ ਨੇ 25 ਦੇ ਕਰੀਬ ਭੇਡਾਂ ਨੂੰ ਨੋਚ-ਨੋਚ ਕੇ ਖਾ ਲਿਆ ਅਤੇ ਤਿੰਨ ਦਰਜਨ ਦੇ ਕਰੀਬ ਭੇਡਾਂ ਗੰਭੀਰ ਜ਼ਖਮੀ ਹੋ ਗਿਆ। ਜਦੋਂ ਭੇਡਾਂ ਦਾ ਰੌਲਾ ਸੁਣਿਆ ਤਾਂ ਉਸਦੀ ਜਾਗ ਖੁੱਲ੍ਹੀ ਅਤੇ ਉਸਨੇ ਰੋਲਾ ਪਾਇਆ ਤਾਂ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਅਵਾਰਾ ਕੁੱਤਿਆਂ ਨੂੰ ਭੇਡਾਂ ਦੇ ਵਾੜੇ ’ਚੋਂ ਖੜੇਦਿਆ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ 80 ਦੇ ਕਰੀਬ ਭੇਡਾਂ ਰੱਖੀਆਂ ਹੋਈਆਂ ਹਨ, ਪ੍ਰੰਤੂ ਅਵਾਰਾ ਕੁੱਤਿਆਂ ਨੇ 25 ਦੇ ਕਰੀਬ ਭੇਡਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ’ਚ ਉਨ੍ਹਾਂ ਦਾ ਤਕਰੀਬਨ 4 ਲੱਖ ਰੁਪਏ ਦੇ ਵੱਧ ਦਾ ਨੁਕਸਾਨ ਹੋ ਗਿਆ ਹੈ ਅਤੇ ਜ਼ਖਮੀ ਭੇਡਾਂ ਦਾ ਉਨ੍ਹਾਂ ਵੱਲੋਂ ਡਾਕਟਰਾਂ ਕੋਲੋਂ ਇਲਾਜ ਕਰਵਾਇਆ ਜਾ ਰਿਹਾ ਹੈ।
ਪੀੜਤ ਪਰਿਵਾਰ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਯੋਗ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਇਲਾਕੇ ’ਚ ਘੁੰਮ ਰਹੇ ਅਵਾਰਾ ਕੁੱਤਿਆਂ ਦੇ ਝੁੰੂਡਾਂ ਤੋਂ ਨਿਜਾਤ ਦਬਾਉਣ ਦੀ ਮੰਗ ਕੀਤੀ।
Read More : ਭਾਰਤੀ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ, 2 ਅੱਤਵਾਦੀ ਢੇਰ