ਪੁਲਿਸ ਨੇ 2 ਘੰਟਿਆਂ ਵਿਚ ਮੁਲਜ਼ਮ ਬਾਪ ਨੂੰ ਕੀਤਾ ਗ੍ਰਿਫ਼ਤਾਰ
ਸਮਰਾਲਾ, 27 ਸਤੰਬਰ : ਹਲਕਾ ਸਮਰਾਲਾ ਹਲਕੇ ਦੇ ਪਿੰਡ ਦੀ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਥੇ ਸੌਤੇਲੇ ਪਿਤਾ ਨੇ ਆਪਣੀ ਨਬਾਲਿਗ 9 ਸਾਲਾ ਧੀ ਨਾਲ ਜਬਰ ਜਨਾਹ ਕੀਤਾ ਹੈ।
ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਲੜਕੀ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਅਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਪੁਲਿਸ ਵੱਲੋਂ ਤੁਰੰਤ ਪੀੜਤ ਬੱਚੀ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਬੱਚੀ ਦੀ ਮੈਡੀਕਲ ਜਾਂਚ ਕਰਵਾਈ ਗਈ।
ਸਮਰਾਲਾ ਪੁਲਿਸ ਦੇ ਐਸ. ਐਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋ ਘੰਟਿਆਂ ਵਿਚ ਮੁਲਜ਼ਮ ਸੌਤੇਲੇ ਬਾਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਬੱਚੀ ਦੀ ਮਾਂ ਨੇ 6 ਮਹੀਨੇ ਪਹਿਲਾਂ ਹੀ ਦੂਸਰਾ ਵਿਆਹ ਕੀਤਾ ਸੀ।
ਐਸ. ਐਚ. ਓ. ਸਮਰਾਲਾ ਨੇ ਦੱਸਿਆ ਕਿ ਮੁਲਜ਼ਮ ਸੌਤੇਲੇ ਬਾਪ ਦੀ ਉਮਰ 35 ਕੁ ਸਾਲ ਹੈ ਅਤੇ 8 ਸਾਲ ਤੋਂ ਕਤਲ ਕੇਸ ਵਿੱਚੋਂ ਇਸੇ ਸਾਲ ਜੇਲ ਕੱਟ ਕੇ ਵਾਪਸ ਆ ਕੇ 6 ਮਹੀਨੇ ਪਹਿਲਾਂ ਹੀ ਉਸ ਨੇ ਵਿਆਹ ਕਰਵਾਇਆ ਸੀ।
Read More : ਸਿੱਖਿਆ ਮੰਤਰੀ ਬੈਂਸ ਨੇ ਪੰਜਾਬ ਪ੍ਰਤੀ ਕੇਂਦਰ ਸਰਕਾਰ ਦੀ ਬੇਰੁਖ਼ੀ ’ਤੇ ਸਾਧਿਆ ਨਿਸ਼ਾਨਾ