ਕਰੂਰ, 27 ਸਤੰਬਰ : ਤਾਮਿਲਨਾਡੂ ਦੇ ਕਰੂਰ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਅਦਾਕਾਰ-ਰਾਜਨੇਤਾ ਵਿਜੇ ਦੀ ਰੈਲੀ ਦੌਰਾਨ ਭਗਦੜ ਮਚਣ ਕਾਰਨ 31 ਲੋਕਾਂ ਦੀ ਮੌਤ ਹੋ ਗਈ। ਸਥਾਨਕ ਹਸਪਤਾਲ ਦੇ ਅਧਿਕਾਰੀਆਂ ਨੇ ਮੌਤਾਂ ਦੀ ਜਾਣਕਾਰੀ ਦਿੱਤੀ।
ਮਰਨ ਵਾਲੇ ਸੱਤ ਬਾਲਗ ਵਿਜੇ ਦੀ ਰਾਜਨੀਤਿਕ ਪਾਰਟੀ, ਤਮਿਲਗਾ ਵੇਤਰੀ ਕਜ਼ਾਗਮ (TVK) ਦੇ ਸਮਰਥਕ ਸਨ। ਉਹ ਰੈਲੀ ਵਾਲੀ ਥਾਂ ‘ਤੇ ਵਿਜੇ ਦੀ ਉਡੀਕ ਘੱਟੋ-ਘੱਟ ਛੇ ਘੰਟਿਆਂ ਤੋਂ ਕਰ ਰਹੇ ਸਨ। ਭੀੜ ਇੰਨੀ ਜ਼ਿਆਦਾ ਹੋ ਗਈ ਕਿ ਲੋਕਾਂ ਲਈ ਖੜ੍ਹੇ ਹੋਣਾ ਵੀ ਮੁਸ਼ਕਲ ਹੋ ਗਿਆ।
ਟੀਵੀਕੇ ਦੇ ਮੁਖੀ ਵਿਜੇ ਨੂੰ ਆਪਣਾ ਭਾਸ਼ਣ ਛੋਟਾ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਜ਼ਮੀਨ ‘ਤੇ ਹਫੜਾ-ਦਫੜੀ ਮੱਚ ਗਈ ਸੀ, ਮੈਡੀਕਲ ਟੀਮਾਂ ਪ੍ਰਭਾਵਿਤਾਂ ਦੀ ਸਹਾਇਤਾ ਲਈ ਦੌੜ ਰਹੀਆਂ ਸਨ।
Read More : ਟੈਂਕਰ ਦੀ ਲਪੇਟ ਆਈ ਸਕੂਟਰੀ, ਮੈਡੀਕਲ ਦੀਆਂ 2 ਵਿਦਿਆਰਥਣਾਂ ਦੀ ਮੌਤ